Monday, September 9, 2024

ਪੰਜਾਬ ਸਰਕਾਰ ਵਲੋਂ ਬੀ.ਐਸ.ਐਫ, ਸੀ.ਆਰ.ਪੀ.ਐਫ ਤੇ ਸੀ.ਆਈ.ਐਸ.ਐਫ ਦੀ ਮੁਫਤ ਟਰੇਨਿੰਗ 12 ਤੋਂ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਨੌਜਵਾਨਾਂ ਨੂੰ ਲਈ ਮੁਫਤ ਟਰੇਨਿੰਗ ਕੈਂਪ (ਸੀ-ਪਾਈਟ) ਕੈਂਪ ਨੇੜੇ ਮਾਡਰਨ ਜੇਲ੍ਹ ਥੇਹ ਕਾਂਜ਼ਲਾ ਕਪੂਰਥਲਾ ਵਿਖੇ ਐਸ.ਐਸ.ਸੀ ਦੀਆਂ ਪੋਸਟਾਂ (ਬੀ.ਐਸ.ਐਫ, ਸੀ.ਆਰ.ਪੀ.ਐਫ, ਸੀ.ਆਈ. ਐਸ.ਐਫ) ਲਈ ਮੁਫਤ ਟਰੇਨਿੰਗ ਪੰਜਾਬ ਸਰਕਾਰ ਵਲੋਂ 12 ਦਸੰਬਰ 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਹਰਮਿੰਦਰ ਸਿੰਘ ਕੰਮੋਂ ਕੈਂਪ ਇੰਚਾਰਜ਼ ਨੇ ਦੱਸਿਆ ਹੈ ਕਿ ਇਹ ਟਰੇਨਿੰਗ ਲੈਣ ਲਈ ਨੌਜਵਾਨ ਸਵੇਰੇ ਸਮਾਂ 10-00 ਵਜੇ ਤੋਂ ਆਪਣੇ ਸਾਰੇ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀ ਨਾਲ ਲੈ ਕੇ ਆਉਣ।ਇਸ ਟਰੇਨਿੰਗ ਵਿੱਚ ਕੇਵਲ ਜਿਲ੍ਹਾ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਅਤੇ ਤਰਨਤਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਨੌਜਵਾਨ ਹੀ ਭਾਗ ਲੈ ਸਕਦੇ ਹਨ। ਉਨਾਂ ਕਿਹਾ ਕਿ ਨੌਜਵਾਨ 10ਵੀਂ ਜਾਂ 10+2 ਪਾਸ ਅਤੇ ਉਨਾਂ ਦੀ ਉਮਰ 18 ਤੋਂ 23 ਸਾਲ ਹੋਵੇ।ਟਰੇਨਿਗ ਲਈ ਕੋਈ ਵੀ ਫੀਸ ਨਹੀ ਲਈ ਜਾਵੇਗੀ।ਨੌਜਵਾਨਾਂ ਨੂੰ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7889175575 ਅਤੇ 9877712697 ‘ਤੇ ਸਂਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …