Monday, December 23, 2024

ਗਰੀਬ ਮਜ਼ਦੂੂਰ ਦੇ ਘਰ ਨੂੰ ਲੱਗੀ ਅੱਗ ਨਾਲ ਲੜਕੀ ਦੇ ਵਿਆਹ ਦਾ ਸਾਰਾ ਸਮਾਨ ਸੜ ਕੇ ਸਵਾਹ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਲੌਂਗੋਵਾਲ) – ਨੇੜਲੇ ਪਿੰਡ ਸਾਹੋਕੇ ਵਿਖੇ ਇੱਕ ਗਰੀਬ ਮਜ਼ਦੂਰ ਦੇ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਘਰ ਚ, ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸਾਹੋਕੇ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ।ਬੀਤੀ ਸ਼ਾਮ ਜਦ ਉਹ ਆਪਣੇ ਗੁਆਂਢ ਵਿਆਹ ‘ਤੇ ਸਾਰਾ ਪਰਿਵਾਰ ਘਰ ਨੂੰ ਜ਼ਿੰਦਰਾ ਲਾ ਕੇ ਗਿਆ ਹੋਇਆ ਸੀ ਤਾਂ ਅਚਾਨਕ ਹੀ ਘਰ ਵਿੱਚ ਬਿਜ਼ਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਘਰ ਨੂੰ ਅੱਗ ਲੱ ਗ ਗਈ।ਉਸ ਨੂੰ ਇਸ ਦਾ ਪਤਾ ਆਸ ਪਾਸ ਦੇ ਗੁਆਢੀਆਂ ਤੋਂ ਲੱਗਾ।ਘਰ ਦੇ ਦੋ ਕਮਰਿਆਂ ਵਿਚ ਅੱਗ ਲੱਗੀ ਹੋਈ ਸੀ।ਪਿੰਡ ਵਾਸੀ ਇਕੱਠੇ ਹੋ ਗਏ ਤਾਂ ਉੰਨਾਂ ਨੇ ਅੱਗ ।ਤੇ ਕਾਬੂ ਪਾਇਆ।ਮਹਿੰਦਰ ਸਿੰਘ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਉਹ ਹਾੜੀ ਸਾਉਣੀ ਮੰਡੀ ਵਿੱਚ ਲੇਬਰ ਅਤੇ ਮਜ਼ਦੂਰੀ ਆਦਿ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ।ਉੇਸ ਨੇ ਆਪਣੀ ਲੜਕੀ ਦੇ ਵਿਆਹ ਲਈ ਦਾਜ ਬਣਾਇਆ ਸੀ, ਜੋ ਇਸ ਅੱਗ ਦੀ ਲਪੇਟ ਆ ਕੇ ਸੜ ਕੇ ਸਵਾਹ ਹੋ ਗਿਆ।ਜਿਸ ਵਿੱਚ ਤਕਰੀਬਨ ਢਾਈ ਲੱਖ ਦੇ ਬੈਡ, ਸੋਫੇ, ਐਲ.ਈ.ਡੀ, ਪੱਖੇ, ਕੱਪੜੇ ਆਦਿ ਸੜ ਗਏ ਹਨ।ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਸ ਨੂੰ ਮਾਲੀ ਮਦਦ ਦਿੱਤੀ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …