ਅੰਮ੍ਰਿਤਸਰ, 11 ਦਸੰਬਰ (ਸਾਜਨ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੇ. ਈ ਕੋਂਸਲਾਂ ਦੀਆਂ ਕੀਤੀਆਂ ਗਈਆਂ ਨਜਾਇਜ ਮੁਅੱਤਲੀਆ ਰੱਦ ਕਰਵਾਉਣ ਲਈ ਐਸ. ਈ ਸਤੀਸ਼ ਚਾਵਲਾ ਦੇ ਦਫਤਰ ਦੇ ਬਾਹਰ ਇੰਜ. ਕੁਲਵੰਤ ਸਿੰਘ ਪ੍ਰਧਾਨ ਅਤੇ ਜਨਰਲ ਸੱਕਤਰ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ।ਜਿਸ ਵਿੱਚ ਇਨ੍ਹਾਂ ਦਾ ਸਾਥ ਦੇਣ ਲਈ ਟੈਕਨੀਕਲ ਸਰਵਿਸ ਯੂਨੀਅਨ ਦੇ ਅਹੂਦੇਦਾਰ, ਐਸ.ਐਮ.ਯੂ ਅਤੇ ਏਟਕ ਦੇ ਅਹੂੱਦੇਦਾਰ ਸ਼ਾਮਿਲ ਹੋਏ।ਕੁਲਵੰਤ ਸਿੰਘ ਅਤੇ ਇੰਜ ਅਮਰਦੀਪ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੇਈ ਕੋਂਸਲਾਂ ਦੀਆਂ ਕੀਤੀਆਂ ਨਜਾਇਜ ਮੁਅੱਤਲੀਆਂ ਜਲੱਦੀ ਤੋਂ ਜਲਦੀ ਰੱਦ ਕੀਤੀਆ ਜਾਣ।ਉਨ੍ਹਾਂ ਕਿਹਾ ਕਿ ਬਲਦੇਵ ਅਤੇ ਰਜੇਸ਼ ਵਿੱਜ ਨੂੰ ਨਜਾਇਜ਼ ਤੋਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਮੁਲਾਜਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਅਫਸਰਾਂ ਵਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਜੱਦ ਤੱਕ ਲਿਖਤੀ ਰੂਪ ਵਿੱਚ ਸਾਥੀਆ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਇੰਜ ਜੇਪੀ ਸਿੰਘ, ਦਲਜੀਤ ਸਿੰਘ, ਜਗੀਰ ਸਿੰਘ ਸੈਨੀ, ਭੂਪਿੰਦਰ ਸਿੰਘ ਵਾਲੀਆ, ਬਲਜੀਤ ਸਿੰਘ, ਜਗਬੀਰ ਸਿੰਘ ਬਕਸ਼ੀਸ਼ ਸਿੰਘ, ਪ੍ਰੇਮ ਸਿੰਘ, ਅਸ਼ੋਕ, ਕੇਪੀ ਸਿੰਘ, ਹਰਜੀਤ ਸਿੰਘ, ਅਨਿਲ ਕੁਮਾਰ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …