ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਫਾਊਂਡੇਸ਼ਨ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਲੜੀ ਵਿੱਚ ਸਹਾਰਾ ਜਨ ਸੇਵਾ ਅਭਿਆਨ ਦੀ ਸ਼ੁਰੂਆਤ ਕੀਤੀ।ਸਥਾਨਕ ਸਿਵਲ ਹਸਪਤਾਲ ਵਿਖੇ ਇਸ ਸਬੰਧ ਵਿੱਚ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਨਰਿੰਦਰ ਸਿੰਘ ਕਨਵੀਨਰ ਸੇਵਾ ਅਭਿਆਨ, ਸਰਬਜੀਤ ਸਿੰਘ ਰੇਖੀ ਚੇਅਰਮੈਨ, ਡਾ. ਚਰਨਜੀਤ ਸਿੰਘ ਉਡਾਰੀ ਸਰਪ੍ਰਸਤ, ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਅਸ਼ੋਕ ਕੁਮਾਰ ਸਕੱਤਰ ਦੀ ਦੇਖ-ਰੇਖ ਹੇਠ ਕੀਤਾ ਗਿਆ।ਐਸ.ਐਸ.ਪੀ ਸੰਗਰੂਰ ਸੁਰਿੰਦਰ ਲਾਂਬਾ ਆਈ.ਪੀ.ਐਸ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਹਸਪਤਾਲ ਪਹੁੰਚਣ ‘ਤੇ ਚੇਅਰਮੈਨ ਦੀ ਅਗਵਾਈ ਵਿੱਚ ਸਹਾਰਾ ਟੀਮ ਵਲੋਂ ਸੁਰਿੰਦਰ ਪਾਲ ਸਿੰਘ ਸਿਦਕੀ, ਵਰਿੰਦਰ ਜੀਤ ਸਿੰਘ ਬਜਾਜ, ਡਾ. ਸੁਮਿੰਦਰ ਸਿੰਘ, ਸੁਭਾਸ਼ ਕਰਾੜੀਆ, ਗੁਰਤੇਜ ਖੇਤਲਾ ਨੇ ਸਵਾਗਤ ਕੀਤਾ।ਉਪਰੰਤ ਗਾਇਨੀ ਵਾਰਡ ਵਿਖੇ ਹੋਏ ਸਮਾਗਮ ਦੌਰਾਨ ਕਾਮਨਾ ਜੈਨ ਦੇ ਸਟੇਜ਼ ਸੰਚਾਲਨ ਅਧੀਨ ਡਾ. ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਐਸ.ਐਸ.ਪੀ ਸਾਹਿਬ ਨੂੰ ‘ਜੀ ਆਇਆਂ’ ਕਿਹਾ।ਸਰਬਜੀਤ ਸਿੰਘ ਰੇਖੀ ਨੇ ਸਹਾਰਾ ਫਾਊਂਡੇਸ਼ਨ ਦੇ ਮੈਡੀਕਲ ਵਿੰਗ, ਬਲੱਡ ਡੋਨੇਸ਼ਨ ਵਿੰਗ, ਲੇਡੀਜ਼ ਵਿੰਗ ਵਲੋਂ ਸਮੇਂ ਸਮੇਂ ‘ਤੇ ਸਿਹਤ ਤੰਦਰੁਸਤੀ, ਸਮਾਜ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਸਹਾਰਾ ਜਨ ਸੇਵਾ ਅਭਿਆਨ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਰਜ਼ਾਈਆਂ, ਕੰਬਲ ਤੇ ਗਰਮ ਕਪੜੇ ਦਿੱਤੇ ਜਾ ਰਹੇ ਹਨ।ਜਿੰਨ੍ਹਾਂ ਪਰਿਵਾਰਾਂ ਦੀ ਚੋਣ ਸਾਡੇ ਵਲੰਟੀਅਰਾਂ ਨੇ ਕੀਤੀ ਹੈ।
ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਗਰੀਬ ਦਾ ਮੂੰਹ-ਗੁਰੂ ਕੀ ਗੋਲਕ ਦੀ ਪ੍ਰੇਰਨਾ ਅਨੁਸਾਰ ਸਹਾਰਾ ਜਨ ਸੇਵਾ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਡਾ. ਪਰਮਿੰਦਰ ਕੌਰ ਸਿਵਲ ਸਰਜਨ ਨੇ ਸਹਾਰਾ ਵਲੋਂ ਸਿਹਤ ਵਿਭਾਗ ਨੂੰ ਦਿ ਤੇ ਜਾ ਰਹੇ ਸਹਿਯੋਗ ਨੂੰ ਸਲਾਹਿਆ ਜਦੋਂ ਕਿ ਸ਼ਿਵ ਆਰੀਆ ਚੇਅਰਮੈਨ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਹਾਰਾ ਵਲੋਂ ਲੋੜ ਅਨੁਸਾਰ ਦਿੱਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਕੀਤਾ।ਸੁਰਿੰਦਰ ਲਾਂਬਾ ਨੇ ਸਹਾਰਾ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਵਿਸ਼ੇਸ਼ ਕਰਕੇ ਜਨ ਸੇਵਾ ਅਭਿਆਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਅਭਿਆਨ ਦੀ ਸ਼ੁਰੂਆਤ ਐਸ.ਐਸ.ਪੀ ਲਾਂਬਾ ਦੇ ਨਾਲ ਸਿਵਲ ਸਰਜਨ ਐਸ.ਐਮ.ਓ ਸ਼ਿਵ ਆਰੀਆ ਨੇ ਗਾਇਨੀ ਵਾਰਡ ਦੇ ਨਵਜਾਤ ਬੱਚਿਆਂ ਨੂੰ ਬੇਬੀ ਕੰਬਲ ਦੇ ਕੇ ਕੀਤੀ।ਉਪਰੰਤ 50 ਲੋੜਵੰਦ ਪਰਿਵਾਰਾਂ ਨੂੰ ਰਜ਼ਾਈਆਂ ਕੰਬਲ ਤੇ ਗਰਮ ਕੱਪੜੇ ਵੰਡੇ ਗਏ।ਸਮਾਗਮ ਲਈ ਮਨਪ੍ਰੀਤ ਸਿੰਘ ਗੋਲਡੀ, ਅਭਿਨੰਦਨ ਚੌਹਾਨ, ਹਰਜੀਤ ਸਿੰਘ ਢੀਂਗਰਾ, ਬਲਜੀਤ ਸਿੰਘ ਭੰਗੂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਤੇ ਡਾਕਟਰ ਹਰਪ੍ਰੀਤ ਕੌਰ ਰੇਖੀ, ਡਾ ਰਾਹੁਲ, ਡਾ ਵਿਕਾਸ ਧੀਰ, ਸੁਖਵਿੰਦਰ ਬਬਲਾ, ਹੰਸ ਰਾਜ ਠੇਕੇਦਾਰ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …