ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – 66ਵੀਆਂ ਪੰਜਾਬ ਸਕੂਲ ਖੇਡਾਂ ਖੇਡ ਬਾਕਸਿੰਗ ਜੋ ਕਿ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਅੰਡਰ-17 ਸਾਲ ਬਾਕਸਿੰਗ ਖੇਡਾਂ ਭਾਈ ਰੂਪਾ ਬਠਿੰਡਾ ਵਿਖੇ ਹੋਇਆ, ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਟੀਮਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।ਕਿੱਕ ਬਾਕਸਿੰਗ ਦੇ ਕੋਚ ਖੁਸ਼ਪ੍ਰੀਤ ਕੌਰ ਨੇ 51 ਕਿਲੋ ਭਾਰ ਵਰਗ ਵਿੱਚ ਗੋਲਡ, ਅਰਵਿੰਦਰ ਸਿੰਘ ਨੇ 80 ਕਿਲੋ ਭਾਰ ਵਰਗ ਵਿਚ ਗੋਲਡ, ਰਮਨੀਤ ਕੌਰ ਨੇ 28 ਕਿੱਲੋ ਭਾਰ ਵਰਗ ਵਿੱਚ ਸਿਲਵਰ, ਪ੍ਰਭਜੀਤ ਕੌਰ ਨੇ 50 ਕਿਲੋ ਭਾਰ ਵਰਗ `ਚ ਬਰਾਉਂਜ਼ ਅਤੇ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ 57-60 ਕਿਲੋ ਭਾਰ ਵਰਗ ਵਿੱਚ ਬ੍ਰਾਉਂਜ਼ ਮੈਡਲ ਪ੍ਰਾਪਤ ਕੀਤਾ।ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਦੇ ਐਮ.ਡੀ ਜਸਵੀਰ ਸਿੰਘ, ਪ੍ਰਿੰਸੀਪਲ ਸੰਨੇ ਕੁਮਾਰ, ਮੰਗਤ ਰਾਏ ਗਗਨਦੀਪ ਸਿੰਘ ਗਿੱਲ, ਫ਼ੁਟਬਾਲ ਕੋਚ ਯਾਦਵਿੰਦਰ ਸਿੰਘ ਨੇ ਸਨਮਾਨ ਕੀਤਾ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਅਤੇ ਖੁਸ਼ਪ੍ਰੀਤ ਕੌਰ ਦੀ ਨੈਸ਼ਨਲ ਖੇਡਾਂ ਲਈ ਚੋਣ ਹੋ ਚੁੱਕੀ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …