Friday, July 19, 2024

ਸੋਨ ਤਗਮਾ ਜਿੱਤ ਕੇ ਆਏ ਪਹਿਲਵਾਨ ਕਰਨਜੀਤ ਦਾ ਚੇਅਰਮੈਨ ਬੱਤਰਾ ਨੇ ਕੀਤਾ ਸਨਮਾਨ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਹੋਏ ਨੈਸ਼ਨਲ ਕੁਸ਼ਤੀ ਮੁਕਾਬਲੇ `ਚ ਸੋਨ ਤਗਮਾ ਜਿੱਤ ਕੇ ਆਏ ਅੰਮ੍ਰਿਤਸਰ ਦੇ ਪਹਿਲਵਾਨ ਕਰਨਜੀਤ ਸਿੰਘ ਦੇ ਸਨਮਾਨ ਵਿੱਚ ਗੋਲਬਾਗ ਸਟੇਡੀਅਮ ਅੰਮ੍ਰਿਤਸਰ ਵਿਖੇ ਸ਼ਾਨਦਾਰ ਸਮਾਗਮ ਦਾ ਅਯੋਜਿਨ ਕੀਤਾ ਗਿਆ। ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਲਘੂ ਉਦਯੋਗ ਦੇ ਸੀਨੀਅਰ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਨੇ ਕਿਹਾ ਕਿ ਪੰਜਾਬ ਨੂੰ ਕਰਨਜੀਤ ਵਰਗੇ ਪਹਿਲਵਾਨਾਂ ਤੇ ਖਿਡਾਰੀਆਂ `ਤੇ ਮਾਣ ਹੈ।ਜਿਸ ਨੇ 67 ਕਿਲੋ ਵਰਗ ਭਾਰ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਪਰ ਬੜੇ ਦੁੱਖ ਗੱਲ ਹੈ ਕਿ ਪੰਜਾਬ ਦੀ ਸਰਕਾਰ ਤਾਂ ਕੀ ਕੋਈ ਜਿਲ੍ਹਾ ਅਧਿਕਾਰੀ ਪੰਜਾਬ ਦੇ ਇਸ ਹੋਣਹਾਰ ਖਿਡਾਰੀ ਦੀ ਹੌਸਲਾ ਅਫਜ਼ਾਈ ਕਰਨ ਨਾ ਪੁੱਜਾ।ਸਮਾਗਮ ਦੇ ਅਯੋਜਕ ਕੋਚ ਵਿਕਰਮ ਸਿੰਘ ਨੇ ਮੁੱਖ ਮਹਿਮਾਨ   ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਵਾਨ ਪਰਮਜੀਤ ਸਿੰਘ ਬੱਤਰਾ ਹੀ ਅਜਿਹੇ ਵਿਅਕਤੀ ਹਨ, ਜੋ ਸਮੇਂ ਸਮੇਂ ਸਟੇਡੀਅਮ ਦੇ ਖਿਡਾਰੀਆਂ ਦੀ ਮਦਦ ਕਰਦੇ ਰਹਿੰਦੇ ਹਨ।
ਇਸ ਸਮੇਂ ਕੋਚ ਸੋਹਣ ਸਿੰਘ ਬੀ.ਏ, ਐਡਵੋਕੇਟ ਰਣਜੀਤ ਸਿੰਘ ਚੀਮਾ, ਕੋਚ ਕਰਨ ਸ਼ਰਮਾ, ਕੋਚ ਸਾਹੁਲ ਹੰਸ, ਵਿਕਾਸ ਗਿੱਲ, ਅਸ਼ਵਨੀ ਭੰਡਾਰੀ, ਸੰਦੀਪ ਕੁਮਾਰ ਤੋ ਇਲਾਵਾ ਪਹਿਲਵਾਨ ਕਰਨਜੀਤ ਦੇ ਪਿਤਾ ਸੁਰਜੀਤ ਸਿੰਘ ਵੀ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …