Saturday, December 21, 2024

ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਰਹਿਣ ਲਈ ਪਹਿਚਾਣ ਪੱਤਰ ਲੈਣਾ ਜ਼ਰੂਰੀ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਕਾਰਜ਼ਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।ਉਨਾਂ ਕਿਹਾ ਕਿ ਕੋਈ ਵੀ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਮਾਲਕ ਆਪਣੀਆਂ ਇਹਨਾਂ ਜਗ੍ਹਾ ਵਿੱਚ ਕਿਸੇ ਵਿਅਕਤੀ ਨੂੰ ਰਿਹਾਇਸ਼ ਦੇਂਦਾ ਹੈ ਤਾਂ ਉਸ ਵਿਅਕਤੀ ਦਾ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜ਼ਾਤ ਲੈ ਕੇ ਰਜਿਸਟਰ ਵਿੱਚ ਇੰਦਰਾਜ ਕਰੇਗਾ। ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ, ਜੋ ਇਹ 5 ਮਾਰਚ 2023 ਤੱਕ ਲਾਗੂ ਰਹੇਗਾ।
Daily Online News Portal www.punjabpost.in

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …