Wednesday, July 24, 2024

ਖਾਦ/ਬੀਜ਼/ਦਵਾਈ ਵਿਕਰਤਾਵਾਂ ਦੀ ਚੈਕਿੰਗ ਅਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ

ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਵਲੋਂ ਬਲਾਕ ਅਟਾਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।ਜਿਸ ਦੌਰਾਨ ਕਿਸਾਨਾਂ ਨੂੰ ਉਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਉਣ ਤਹਿਤ ਖਾਦ/ਦਵਾਈ/ਬੀਜ਼ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਬਾਇਓ ਖਾਦ ਦੇ ਸੈਂਪਲ ਭਰੇ ਗਏ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਕੁਆਲਿਟੀ ਕੰਟਰੋਲ ਦੇ ਕੰਮ ਨੂੰ ਮੁੱਖ ਰੱਖਦਿਆਂ ਡੀਲਰਾਂ ਦੀ ਚੈਕਿੰਗ ਅਤੇ ਬਾਇਓਖਾਦ ਦੇ ਸੈਂਪਲ ਲੈਣ ਦੀ ਮੁਹਿੰਮ ਚਲਾਈ ਗਈ।ਇਸ ਤੋਂ ਇਲਾਵਾ ਨੈਸ਼ਨਲ ਮਿਸ਼ਨ ਆਨ ਆਇਲ ਸੀਡ (ਤੇਲ ਬੀਜ਼) ਸਕੀਮ ਤਹਿਤ ਜ਼ਿਲ੍ਹੇ ਵਿੱਚ ਤੇਲ ਬੀਜ਼ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਤਾਜੇ ਚੱਕ ਪਿੰਡ ਵਿਖੇ ਸਰੋਂ ਦੇ ਖੇਤਾਂ ਦਾ ਨਿਰੀਖਣ ਕੀਤਾ ਅਤੇ ਬਲਾਕ ਅਟਾਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਰਸ਼ਪਾਲ ਸਿੰਘ ਖੇਤਬਾੜੀ ਵਿਕਾਸ ਅਫ਼ਸਰ (ਬੀਜ਼) ਅੰਮ੍ਰਿਤਸਰ ਅਤੇ ਅਮਰਦੀਪ ਸਿੰਘ ਖੇਤਬਾੜੀ ਵਿਕਾਸ ਅਫ਼ਸਰ ਬਾਸਰਕੇ ਗਿੱਲਾਂ ਅਤੇ ਖੇਤੀ ਸਟਾਫ ਮੈਂਬਰ ਬਲਾਕ ਅਟਾਰੀ ਹਾਜ਼ਰ ਸਨ।
Daily Online News Portal www.punjabpost.in

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …