ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਸ਼ੁਰੂ ਹੋਈ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੇ) ਚੈਂਪੀਅਨਸ਼ਿਪ ਖਿਡਾਰੀ ਆਪਣੇ ਜੌਹਰ ਪੂਰੇ ਜੋਸ਼ ਨਾਲ ਵਿਖਾ ਰਹੇ ਹਨ।ਹੋਰਨਾਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀ ਵਿਚ ਚੈਂਪੀਅਨਸ਼ਿਪ ਵਿਚ ਅਹਿਮ ਪੁਜੀਸ਼ਨਾਂ ਹਾਂਸਲ ਕਰ ਰਹੇ ਹਨ ਅਤੇ 6 ਜਨਵਰੀ ਨੂੰ ਹੋਣ ਵਾਲੇ ਅਖੀਰਲੇ ਮੁਕਾਬਲਿਆਂ ਵਿਚ ਇਸ ਚੈਂਪੀਅਨਸ਼ਿਪ ਦਾ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ।ਇਸ ਚੈਂਪੀਅਨਸ਼ਿਪ ਵਿੱਚ ਵੱਖ 200 ਯੂਨੀਵਰਸਿਟੀਆਂ ਤੋਂ ਆਏ 1200 ਦੇ ਲਗਪਗ ਖਿਡਾਰੀ ਵੱਖ ਵੱਖ ਤਾਇਕਵਾਂਡੋ ਦੇ ਵੱਖ ਵੱਖ ਭਾਰ ਵਰਗਾਂ ਵਿਚ ਹਿੱਸਾ ਲੈ ਰਹੇ ਹਨ।
ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਖੇਡ ਵਿਭਾਗ ਦੇ ਇੰਚਾਰਜ਼ ਡਾ. ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਸਾਰੇ ਪ੍ਰਬੰਧ ਬਹੁਤ ਚੰਗੀ ਤਰ੍ਹਾਂ ਨਾਲ ਕੀਤੇ ਗਏ ਹਨ ਅਤੇ ਕਿਸੇ ਵੀ ਖਿਡਾਰੀ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 58 ਕਿਲੋ ਭਾਰ ਵਰਗ ਵਿੱਚ ਯੂਨੀਵਰਸਿਟੀ ਦੇ ਜਪਨਾਮ ਸਿੰਘ ਨੇ ਪਹਿਲਾ, ਸ਼ਿਵਾਜੀ ਯੂਨੀਵਰਸਿਟੀ ਕੋਲਹਾਪੁਰ ਦੇ ਮੁਜਾਵਰ ਸ਼ਹਿਨਸ਼ਾ ਹਬੀਬ ਨੇ ਦੂਜਾ, ਤਿਲਕ ਮਹਾਰਾਸ਼ਟਰ ਵਿਦਿਆਪੀਠ ਪੁਣੇ ਦੇ ਸੰਦੀਪ ਇਕਬਾਲ ਖਾਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭਵਿਸ਼ਿਆ ਸਨਗਵਾਨ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਦੇ 74 ਕਿਲੋ ਵਰਗ ਦੇ ਨਤੀਜਿਆਂ ਵਿੱਚ ਸ਼ਿਆਮ ਯੂਨੀਵਰਸਿਟੀ ਦੇ ਗੁਰਜਰ ਰਾਮਾਵਤਾਰ ਨਰਾਇਣ-ਪਹਿਲੇ; ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪ੍ਰਿੰਸ – ਦੂਜੇ ਅਤੇ ਡੀ.ਸੀ.ਆਰ.ਯੂ.ਐਸ.ਟੀ, ਮੂਰਥਲ ਦੇ ਸੌਰਵ ਸਿੰਘ ਅਤੇ ਐਮ.ਡੀ.ਯੂ ਰੋਹਤਕ ਦੇ ਦਿਨੇਸ਼ – ਤੀਜੇ ਸਥਾਨ `ਤੇ ਰਹੇ। 68 ਕਿਲੋ ਦੇ ਨਤੀਜੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸ਼ਮਸ਼ੇਰ ਸਿੰਘ – ਪਹਿਲੇ; ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਿਥਵੀ ਰਾਜ ਚੌਹਾਨ ਦੂਜੇ ਅਤੇ ਐਸਆਰਟੀਐਮ ਨਾਂਦੇੜ ਦੇ ਸ਼ੰਕੇ ਸਿੱਧਰੇਸ਼ਵਰ ਬੀ ਅਤੇ ਤਿਲਕ ਮਹਾਰਾਸ਼ਟਰ ਵਿਦਿਆਪੀਠ ਪੁਣੇ ਦੇ ਨਿੰਮੇ ਕੁਮਾਰ ਅੰਮ੍ਰਿਤ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ +87 ਕਿਲੋ ਵਰਗ ਦੇ ਨਤੀਜਿਆਂ ਵਿਚ ਰੋਹਤਕ ਦੇ ਰੋਹਿਤ ਸ਼ਿਓਕੀਨ-ਪਹਿਲਾ; ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰਵੀ – ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਰਪੰਥਪ੍ਰੀਤ ਸਿੰਘ ਤੇ ਸਿਆਮ ਯੂਨੀਵਰਸਿਟੀ ਰਾਜਸਥਾਨ ਦੇ ਸਾਗਰ ਨੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਹ ਆਲ ਇੰਡੀਆ ਇੰਟਰ- ਯੂਨੀਵਰਸਿਟੀ ਤਾਈਕਵਾਂਡੋ (ਪੁਰਸ਼) ਚੈਂਪੀਅਨਸ਼ਿਪ 6 ਜਨਵਰੀ ਨੂੰ ਸਮਾਪਤ ਹੋਵੇਗੀ।ਆਲ ਇੰਡੀਆ ਇੰਟਰ- ਯੂਨੀਵਰਸਿਟੀ ਤਾਈਕਵਾਂਡੋ ਦੀ ਮਹਿਲਾ ਚੈਂਪੀਅਨਸ਼ਿਪ 9 ਤੋਂ 12 ਜਨਵਰੀ ਤੱਕ ਕਰਵਾਈ ਜਾਵੇਗੀ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …