ਅੱਖਾਂ ਦੇ ਮਾਹਿਰ ਡਾ. ਪਰਮਜੀਤ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤਾ ਨਵੇਂ ਵਰ੍ਹੇ ਦਾ ਕੈਲੰਡਰ ਰਲੀਜ਼
ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਫਾਊਂਡੇਸ਼ਨ ਦੇ ਮੈਂਬਰਾਂ ਨੇ ਸਰਬਜੀਤ ਸਿੰਘ ਰੇਖੀ ਚੇਅਰਮੈਨ ਦੀ ਅਗਵਾਈ ਵਿੱਚ ਸੁਰਿੰਦਰ ਲਾਂਬਾ ਐਸ.ਐਸ.ਪੀ ਸੰਗਰੂਰ ਨਾਲ ਮੁਲਾਕਾਤ ਕੀਤੀ।ਇਸ ਵਫਦ ਵਿੱਚ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਅਸ਼ੋਕ ਕੁਮਾਰ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਵਰਿੰਦਰ ਜੀਤ ਸਿੰਘ ਬਜਾਜ ਪ੍ਰਚਾਰ ਸਕੱਤਰ, ਸੁਭਾਸ਼ ਕਰਾੜੀਆ ਕਨਵੀਨਰ ਖੂਨਦਾਨ ਅਭਿਆਨ, ਗੁਰਤੇਜ ਖੇਤਲਾ ਮੀਡੀਆ ਇੰਚਾਰਜ਼ ਦੇ ਨਾਲ ਲੇਡੀਜ਼ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਵੰਦਨਾ ਸਲੂਜਾ, ਕਾਮਨੀ ਜੈਨ, ਕਰਮਜੀਤ ਕੌਰ ਆਦਿ ਸ਼ਾਮਲ ਸਨ।ਰੇਖੀ ਨੇ ਸਹਾਰਾ ਵਲੋਂ ਚਲਾਈ ਜਾ ਰਹੀ ਜਨ ਸੇਵਾ ਅਭਿਆਨ ਅਧੀਨ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਕੰਬਲ, ਰਜਾਈਆਂ ਆਦਿ ਬਾਰੇ ਦੱਸਿਆ ਅਤੇ ਇਸ ਅਭਿਆਨ ਸਬੰਧੀ ਪਾਏ ਜਾ ਰਹੇ ਯੋਗਦਾਨ ਲਈ ਐਸ.ਐਸ.ਪੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਵੰਦਨਾ ਸਲੂਜਾ ਅਤੇ ਕਾਮਨੀ ਜੈਨ ਨੇ ਵੀ ਵਿਚਾਰ ਵਟਾਂਦਰਾ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਲਾਂਬਾ ਨੂੰ ਨਵੇਂ ਸਾਲ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।ਸੁਰਿੰਦਰ ਲਾਂਬਾ ਨੇ ਸਹਾਰਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਸਹਾਰਾ ਫਾਊਂਡੇਸ਼ਨ ਵਲੋਂ ਡਾਕਟਰ ਪਰਮਜੀਤ ਸਿੰਘ (ਅੱਖਾਂ ਦੇ ਮਾਹਿਰ) ਦੇ ਸਹਿਯੋਗ ਨਾਲ ਤਿਆਰ ਕੀਤੇ ਨਵੇਂ ਸਾਲ ਦਾ ਕੈਲੰਡਰ ਐਸ.ਐਸ.ਪੀ ਸਾਹਿਬ ਨੇ ਰਲੀਜ਼ ਕੀਤਾ।ਚੇਅਰਮੈਨ ਨੇ ਦੱਸਿਆ ਕਿ ਇਸ ਕੈਲੰਡਰ ਦੇ ਪਹਿਲੇ ਭਾਗ ਤਹਿਤ ਪੰਜਾਬ ਸਰਕਾਰ, ਕੇਂਦਰੀ ਸਰਕਾਰ, ਅਦਾਲਤਾਂ, ਬੈਂਕਿੰਗ ਆਦਿ ਦੀਆਂ ਛੁੱਟੀਆਂ ਅਤੇ ਸੰਸਥਾ ਦੀਆਂ ਕੁੱਝ ਪ੍ਰਮੁੱਖ ਸਰਗਰਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। (www.punjabpost.in)