Saturday, May 24, 2025
Breaking News

ਲੋਹੜੀ ਦਾ ਤਿਓਹਾਰ ਆਪਸੀ ਸਾਂਝ ਦਾ ਪ੍ਰਤੀਕ- ਅਮਨ ਜਖ਼ਮੀ

ਸੰਗਰੂਰ,12 ਜਨਵਰੀ (ਜਗਸੀਰ ਲੌਂਗੋਵਾਲ) – ਲੋਹੜੀ ਦੇ ਪਵਿੱਤਰ ਤਿਓਹਾਰ ਮੌਕੇ ਜਿਲ੍ਹਾ ਸੰਗਰੂਰ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਵਲੋਂ ਪ੍ਰਧਾਨ ਅਮਨ ਜਖ਼ਮੀ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਗੌਰਵ ਆਹਲੂਵਾਲੀਆਂ ਐਮ.ਡੀ ਪਨਸਪ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਚੈਂਬਰ ਨੂੰ ਸੰਬੋਧਿਤ ਕਰਦੇ ਹੋਏ ਜਖਮੀ ਨੇ ਕਿਹਾ ਕਿ ਤਿਓਹਾਰ ਸਾਡੀ ਆਪਸੀ ਸਾਂਝ ਦਾ ਪ੍ਰਤੀਕ ਹਨ, ਤਿਓਹਾਰ ਸਾਡੇ ਜੀਵਨ ਵਿੱਚ ਨਵੇਂ ਰੰਗ ਅਤੇ ਖੁਸ਼ੀਆਂ ਲੈ ਕੇ ਆਉਂਦੇ ਹਨ।ਨਵੇਂ ਬਣੇ ਚੈਂਬਰ ਦੇ ਮੈਂਬਰਾਂ ਨੂੰ ਮੈਡਮ ਭਰਾਜ ਅਤੇ ਜਖਮੀ ਵਲੋਂ ਸਨਮਾਨ ਚਿੰਨ ਦੇ ਕੇ ਇੰਡਸਟਰੀ ਚੈਂਬਰ ਨਾਲ ਜੋੜਿਆ ਗਿਆ।ਐਸ.ਡੀ.ਆਈ.ਸੀ ਸੰਗਰੂਰ ਵਲੋਂ ਇੰਡਸਟਰੀ ਦੀਆਂ ਮੁਸ਼ਕਲਾਂ ਅਤੇ ਸ਼ਹਿਰ` ਦੀ ਸਫਾਈ ਦਾ ਮਸਲਾ ਦੀ ਮੈਡਮ ਭਰਾਜ ਅੱਗੇ ਰੱਖਿਆ ਗਿਆ।
ਇਸ ਦੌਰਾਨ ਸੰਜੀਵ ਚੋਪੜਾ ਕਿੱਟੀ ਜਿਲ੍ਹਾ ਪ੍ਰਧਾਨ, ਐਮ.ਪੀ ਸਿੰਘ ਜਿਲ੍ਹਾ ਸੈਕਟਰੀ, ਵਿਸ਼ਾਲ ਗੁਪਤਾ ਸੈਕਟਰੀ ਬਲਾਕ ਸੰਗਰੂਰ, ਸੰਦੀਪ ਬਾਂਸਲ ਮੋਨੂੰ ਆਈ.ਪੀ.ਪੀ, ਰਾਕੇਸ਼ ਗਰਗ ਰੌਕੀ ਕੈਸ਼ੀਅਰ, ਜਗਦੀਸ਼ ਬਾਂਸਲ ਪੈਟਰਨ, ਅਸ਼ੋਕ ਗਰਗ ਪੈਟਰਨ, ਕ੍ਰਿਸ਼ਨ ਬਾਂਸਲ ਸੀਨੀ. ਵਾਇਸ ਪ੍ਰਧਾਨ, ਅਸ਼ੀਸ਼ ਗੋਇਲ ਤੇ ਅੰਕੁਰ ਗਰਗ ਵਾਇਸ ਪ੍ਰਧਾਨ, ਪ੍ਰਧਾਨ, ਸੇਵਕ ਜਿੰਦਲ ਪ੍ਰੈਸ ਸੈਕਟਰੀ, ਵਿਸ਼ਾਲ ਗਰਗ ਵਿਸ਼ੂ ਭਵਨ ਇੰਚਾਰਜ਼, ਅੰਕੁਰ ਬਾਂਸਲ ਜ: ਸੈਕਟਰੀ, ਕਮਲ ਨਾਗਪਾਲ, ਰਾਮ ਬਾਂਸਲ, ਆਦਰਸ਼ ਗਰਗ, ਯੋਗੇਸ਼ ਸ਼ਰਮਾ, ਨਵਦੀਪ ਗਰਗ, ਰਾਕੇਸ਼ ਗਰਗ ਬੱਬੂ ਪ੍ਰਧਾਨ ਪੋਲਟਰੀ ਐਸੋ: ਸੰਗਰੂਰ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …