Monday, October 7, 2024

ਲੋਹੜੀ

ਆਈ ਆਈ ਲੋਹੜੀ ਵੀਰੇ ਆਈ ਆਈ ਲੋਹੜੀ
ਫੁੱਲਿਆਂ ਦੀ ਟੋਕਰੀ ਤੇ ਗੁੜ ਵਾਲੀ ਰੋੜੀ।

ਕਿਸੇ ਘਰ ਕਾਕਾ ਹੋਇਆ ਕਿਸੇ ਦਾ ਵਿਆਹ
ਖੁਸ਼ੀਆਂ ਨੇ ਚਾਰੇ ਪਾਸੇ ਗੋਡੇ ਗੋਡੇ ਚਾਅ।

ਮੁੰਡਿਆਂ ਨੂੰ ਗੁੱਡੀਆਂ ਉਡਾਉਣ ਨਾਲ ਭਾਅ ਏ
ਕੁੜੀਆਂ ਨੂੰ ਚੂੜੀਆਂ ਚੜ੍ਹਾਉਣ ਦਾ ਵੀ ਚਾਅ ਏ।

 

ਮੰਗਦੇ ਨੇ ਲੋਹੜੀ ਸਾਰੇ ਬੰਨ ਬੰਨ ਟੋਲੀਆਂ
ਲੋਹੜੀ ਦੇ ਸੁਣਾਉਣ ਗੀਤ ਪਾਉਣ ਕਈ ਬੋਲੀਆਂ।

ਤੋਤਲੇ ਜਿਹੇ ਗੀਤ ਗਾਈਏ ਅਸੀਂ ਨਿੱਕੇ ਬੱਚੇ
ਬੱਬੂ, ਧੋਨੀ, ਆਲਮ ਵੀ ਹੋ ਸਾਰੇ `ਕੱਠੇ

ਲੋਹੜੀ ਮੰਗੇ ਗਲੀ ਗਲੀ ਨਿੱਕੀ ਗੁਰਲੀਨ
ਮੁੰਗਫਲੀ ਵੀ ਚੱਬੇ ਭੁੱਗਾ ਸੇਕੇ ਉਹ ਸ਼ੌਕੀਨ।

ਸਾਲ ਪਿੱਛੋਂ ਆਏ ਲੋਹੜੀ ਖੁਸ਼ੀ ਖੁਸ਼ੀ ਲੰਘੇ
ਸਾਰਿਆਂ ਦੀ `ਮਰਕਸ ਪਾਲ` ਖੈਰ ਮੰਗੇ।
1301202302

ਮਰਕਸ ਪਾਲ ਗੁਮਟਾਲਾ
ਖਾਲਸਾ ਕਾਲਜ ਸੀਨੀ. ਸੈਕੰ. ਸਕੂਲ
ਅੰਮ੍ਰਿਤਸਰ। ਮੋ -9878883680

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …