Wednesday, January 15, 2025

ਮਾਘੀ ਦੀ ਸੰਗਰਾਂਦ ਮੌਕੇ ਸੰਗਤਪੁਰਾ ਵਾਸੀਆਂ ਨੇ ਲਗਾਇਆ ਚਾਹ ਪਕੌੜਿਆਂ ਦਾ ਲੰਗਰ

ਸਮਰਾਲਾ, 14 ਜਨਵਰੀ (ਇੰਦਰਜੀਤ ਸਿੰਘ ਕੰਗ) – ਮਾਘੀ ਦੀ ਸੰਗਰਾਂਦ ਮੌਕੇ ਹਰ ਸਾਲ ਦੀ ਤਰ੍ਹਾਂ ਸੰਗਤਪੁਰਾ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਨੈਸ਼ਨਲ ਹਾਈਵੇ ‘ਤੇ 23ਵਾਂ ਚਾਹ, ਪਕੌੜੇ ਅਤੇ ਬਰੈਡਾਂ ਦਾ ਲੰਗਰ ਲਗਾਇਆ ਗਿਆ।ਗੁਰਦੀਪ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਨਵਪ੍ਰੀਤ ਸਿੰਘ ਨੇ ਦੱਸਿਆ ਇਸ ਪਵਿੱਤਰ ਦਿਹਾੜ੍ਹੇ ਮੌਕੇ ਲਗਾਏ ਇਸ ਲੰਗਰ ਦਾ ਸੜਕ ‘ਤੇ ਆ ਰਹੇ ਰਾਹੀਆਂ ਅਤੇ ਬੱਸਾਂ, ਕਾਰਾਂ, ਮੋਟਰਸਾਈਕਲ ਆਦਿ ਸਵਾਰਾਂ ਨੇ ਕੜਾਕੇ ਦੀ ਠੰਡ ਵਿੱਚ ਪੂਰੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਦਾ ਅਨੰਦ ਮਾਣਿਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ।ਲੰਗਰ ਦੀ ਸੇਵਾ ਲਈ ਪਿੰਡ ਦੇ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਸੇਵਾ ਨਿਭਾਈ ਅਤੇ ਲੰਗਰ ਵਿੱਚ ਸਾਫ ਸਫਾਈ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
ਲੰਗਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਬਲਜੀਤ ਸਿੰਘ, ਗੁਰਦੀਪ ਸਿੰਘ, ਜੁਗਨੂੰ, ਗੁਰਪ੍ਰੀਤ ਸਿੰਘ, ਭਿੰਦਰ ਸਿੰਘ, ਸੁੱਖਾ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਰੋਡਾ, ਸੁਖਵਿੰਦਰ ਸਿੰਘ ਡਰਾਇਵਰ, ਸ਼ਰਨੀ, ਹਰਦੀਪ ਸਿੰਘ ਕਾਲਾ, ਰਮਨਾ, ਗੁਰਜਿੰਦਰ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਨੋਨੂੰ, ਗੋਲਡੀ, ਨਵਪ੍ਰੀਤ ਸਿੰਘ, ਕੁਲਦੀਪ ਸਿੰਘ ਕੋਚ, ਕੁਲਦੀਪ ਸਿੰਘ ਸਾਬਕਾ ਸਰਪੰਚ, ਨੀਟੂ, ਹਰਕੇਸ਼ ਸਿੰਘ, ਗੱਜਣ ਸਿੰਘ ਆਦਿ ਤੋਂ ਇਲਾਵਾ ਸਮੁੱਚੇ ਨਗਰ ਦਾ ਪੂਰਨ ਯੋਗਦਾਨ ਰਿਹਾ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …