ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਲੋਹੜੀ ਤੇ ਮਕਰ ਸਕ੍ਰਾਂਤੀ ਦੇ ਮੌਕੇ ਸਵੇਰ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ।ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੇ ਸਤਿਕਾਰਯੋਗ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ।ਉਨ੍ਹਾਂ ਨੇ ਉਨ੍ਹਾਂ ਦੁਆਰਾ ਰਾਸ਼ਟਰ ਪ੍ਰਤੀ ਯੋਗਦਾਨ ਉਪੱਰ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੇ ਆਦਰਸ਼ਾਂ, ਮੁੱਲਾਂ ਅਤੇ ਵਿਚਾਰਧਾਰਾ ਬਾਰੇ ਬੋਲਿਆ।ਵਿਦਿਆਰਥੀਆਂ ਨੇ ਪ੍ਰੇਰਨਾਤਮਕ ਗੀਤ, ਕਵਿਤਾਵਾਂ ਗਾ ਕੇ ਸਵਾਮੀ ਜੀ ਦੇ ਜੀਵਨ `ਤੇ ਅਧਾਰਿਤ ਇੱਕ ਨਾਟਕੀ ਰੂਪ ਪੇਸ਼ ਕੀਤਾ।`ਜਾਗੋ ਅਤੇ ਜਿੰਨੀ ਦੇਰ ਉਦੇਸ਼ ਦੀ ਪ੍ਰਾਪਤੀ ਨਾ ਹੋਵੇ ਚਲਦੇ ਰਹੋ, ਯਤਨ ਕਰਦੇ ਰਹੋ` ਇੰਨ੍ਹਾਂ ਸ਼ਬਦਾਂ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਰਾਸ਼ਟਰ ਪ੍ਰਤੀ ਇਮਾਨਦਾਰੀ ਨਾਲ ਸੇਵਾ ਕਰਦੇ ਰਹਿਣ।12 ਪੀ.ਬੀ.ਏਅਰ ਐਸ.ਕਿਉ.ਐਨ.ਐਨ.ਸੀ.ਸੀ ਅੰਮ੍ਰਿਤਸਰ, ਜੇ.ਡਬਲਯੂ.ਓ ਆਰ.ਕੇ ਸ਼ਰਮਾ ਅਤੇ ਜੇ.ਡਬਲਯੂ. ਲਕਸ਼ਮਣ ਸਿੰਘ ਦੀ ਹਾਜ਼ਰੀ ਵਿੱਚ ਰਾਸ਼ਟਰੀ ਨੌਜਵਾਨ ਦਿਵਸ ਯਾਦ ਕੀਤਾ ਗਿਆ।ਸਕੂਲ ਦੇ ਐਨ.ਸੀ.ਸੀ ਕੈਡੇਟ ਨੇ ਰੋਲ ਪਲੇਅ ਅਦਾ ਕੀਤਾ।‘ਮੈਨੂੰ ਕਿਸੇ ਦਾ ਡਰ ਨਹੀਂ’ ਵਿਸ਼ੇ `ਤੇ ਨੌਜਵਾਨਾਂ ਨੂੰ ਸਿੱਖਿਅਤ ਕੀਤਾ ਕਿ ਸਮਾਜ ਵਿੱਚ ਉਹ ਸਾਕਾਰਾਤਮਕ ਤਬਦੀਲੀ ਕਿਵੇਂ ਲਿਆ ਸਕਦੇ ਹਨ ।
ਵਿਦਿਆਰਥੀਆਂ ਨੇ ਲੋਹੜੀ ਅਤੇ ਮਕਰ ਸਕ੍ਰਾਂਤੀ ਨਾਲ ਸੰਬੰਧਿਤ ਇਤਿਹਾਸਕ ਅਤੇ ਸੱਭਿਆਚਾਰਕ ਤੱਥਾਂ ਦੀ ਸੰਖੇਪ ਜਾਣਕਾਰੀ ਵੀ ਦਿੱਤੀ।ਉਨ੍ਹਾਂ ਨੇ ਤਿਉਹਾਰ ਦੀ ਭਾਵਨਾ ਵਿੱਚ ਪੂਰੀ ਤਰ੍ਹਾਂ ਲੀਨ ਹੋ ਕੇ ਲੋਹੜੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਰਾਸ਼ਟਰ ਦੀ ਖੁਸ਼ਹਾਲੀ ਲਈ ਪ੍ਰਾਥਨਾਵਾਂ ਕੀਤੀਆਂ। ਵਿਦਿਆਰਥੀਆਂ ਨੇ ਲੜਕੀ ਦੇ ਜਨਮ ‘ਤੇ ਖੁਸ਼ੀ ਮਨਾਉਣ ਦਾ ਸੰਦੇਸ਼ ਦਿੱਤਾ ।
ਪੰਜਾਬ ਜ਼ੋਨਸ਼ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤੀਆਂ ਅਤੇ ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਸਲਾਹ ਦਿੱਤੀ ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਪਣੀਆਂ ਦਿਲੀ ਸ਼ੁੱਭਸ਼ਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸੁਧਾਰਨ, ਸਾਦਾ ਅਤੇ ਧਰਮੀ ਜੀਵਨ ਜਿਊਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
Check Also
ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ
ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …