Monday, October 7, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਲਾਈਨ ਦਾਖਲਾ ਫਾਰਮ ਭਰਨ ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2022 ਬੀ.ਐਡ. ਸਮੈਸਟਰ ਪਹਿਲਾ ਅਤੇ ਤੀਜਾ, ਐਲ. ਐਲ. ਬੀ. (ਤਿੰਨ ਸਾਲਾ) ਸਮੈਸਟਰ- ਇਕ, ਲਾਅ ਪੰਜ ਸਾਲਾ ਸਮੈਸਟਰ ਇਕ ( ਪੂਰੇ ਵਿਸ਼ੇ/ ਰੀਅਪੀਅਰ/ਸਪੈਸ਼ਲ ਚਾਂਸ/ਇੰਪਰੂਵਮੈਂਟ ਸਪੈਸ਼ਲ ਚਾਂਸ) ਦੇ ਦਾਖਲਾ ਫਾਰਮ ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ ਆਨਲਾਈਂ ਪ੍ਰਣਾਲੀ ਰਾਹੀਂ ਭਰੇ ਜਾ ਰਹੇ ਹਨ।
ਬੀ.ਐਡ. ਸਮੈਸਟਰ ਤੀਜਾ ਦੇ ਕੋਵਿਡ ਦੌਰਾਨ (ਸਵੈਪ ਸਲੈਬਸ) ਵਾਲੇ ਵਿਦਿਆਰਥੀ ਵੀ ਆਪਣੇ ਰੀਅਪੀਅਰ/ਇੰਪਰੂਵਮੈਂਟ ਭਰ ਸਕਦੇ ਹਨ ।ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਫਾਰਮ ਆਨਲਾਈਨ ਪੋਰਟਲ ਤੇ ਭਰਨ ਦੀ ਅਤੇ ਦਾਖਲਾ ਫੀਸਾਂ ਆਨਲਾਈਨ/ਡਰਾਫਟ/ਕੈਸ਼ ਦੁਆਰਾ ਯੂਨੀਵਰਸਿਟੀ ਕੈਸ਼ ਕਾਊਂਟਰ `ਤੇ ਪ੍ਰਾਪਤ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ ਜਾਂ ਆਨਲਾਈਨ ਫੀਸ ਭਰਨ/ਕਾਲਜਾਂ ਵੱਲੋਂ ਪੋਰਟਲ `ਤੇ ਵਿਸ਼ੇ ਦੀ ਚੋਣ ਕਰਨ ਚਲਾਨ ਪ੍ਰਿੰਟ ਕਰਨ ਦੀਆਂ ਆਖਰੀਆਂ ਮਿਤੀਆਂ ਬਾਰੇ ਦਸਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਿਨਾ ਲੇਟ ਫੀਸ 19 ਜਨਵਰੀ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਲੇਟ ਫੀਸ ਦੋ ਸੌ ਪੰਜਾਹ ਰੁਪਏ ਨਾਲ 23 ਜਨਵਰੀ; ਲੇਟ ਫੀਸ ਪੰਜ ਸੌ ਰੁਪਏ ਨਾਲ 25 ਜਨਵਰੀ; ਇਕ ਹਜ਼ਾਰ ਰੁਪਏ ਨਾਲ 27 ਜਨਵਰੀ ਅਤੇ ਦੋ ਹਜ਼ਾਰ ਰੁਪਏ ਲੇਟ ਫੀਸ ਨਾਲ 30 ਜਨਵਰੀ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23 ਜਨਵਰੀ ਬਿਨਾ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦੋ ਸੌ ਪੰਜਾਹ ਰੁਪਏ ਲੇਟ ਫੀਸ ਨਾਲ 25 ਜਨਵਰੀ; ਪੰਜ ਸੌ ਰੁਪਏ ਨਾਲ 27 ਜਨਵਰੀ; ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 30 ਜਨਵਰੀ ਅਤੇ ਦੋ ਹਜ਼ਾਰ ਲੇਟ ਫੀਸ ਨਾਲ 01 ਫਰਵਰੀ ਅਤੇ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀ ਆਨਲਾਈਨ ਪੋਰਟਲ `ਤੇ ਜਾ ਕੇ ਆਪਣੇ ਦਾਖਲਾ ਫਾਰਮ ਨਿਸਚਿਤ ਮਿਤੀਆਂ ਨੂੰ ਭਰ ਦੇਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਪਹਿਲਾਂ ਹੀ ਸ਼ਾਮਿਲ ਕਰ ਦਿੱਤੇ ਗਏ ਹਨ।ਇਸ ਲਈ ਹੋਰ ਗਰੇਸ ਪੀਰੀਅਡ ਵਜੋਂ ਕੋਈ ਵੀ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …