Saturday, July 27, 2024

ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਕਮੇਟੀ ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਤੇ ਕਾਰਜਕਾਰਣੀ ਮੈਂਬਰਾਂ ਦੀ ਇਕੱਤਰਤਾ

ਅੰਮ੍ਰਿਤਸਰ, ਜਨਵਰੀ 20 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਕਮੇਟੀ ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਅਤੇ ਕਾਰਜਕਾਰਣੀ ਮੈਂਬਰਾਂ ਦੀ ਇਕੱਤਰਤਾ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਅਮਰਜੀਤ ਸਿੰਘ ਬਾਈ ਦੀ ਪ੍ਰਧਾਨਗੀ ਹੇਠ ਹੋਏ।ਜਿਸ ਵਿੱਚ ਨਵੇਂ ਚੁਣੇ ਗਏ ਅਹੁੱਦੇਦਾਰਾਂ ਤੇ ਕਾਰਜਕਾਰਣੀ ਮੈਂਬਰਾਂ ਪ੍ਰੋ. ਅਮਰਜੀਤ ਸਿੱਧੂ ਸੀਨੀਅਰ ਪ੍ਰਧਾਨ, ਪ੍ਰੋ. ਸਰੂਪ ਸਿੰਘ ਤੇ ਦਿਲਬਾਗ ਸਿੰਘ ਰੰਧਾਵਾ ਮੀਤ ਪ੍ਰਧਾਨ, ਰਮੇਸ਼ ਸ਼ਰਮਾ, ਜਨਰਲ ਸਕੱਤਰ, ਪ੍ਰੋ. ਸੁਖਦੇਵ ਸਿੰਘ ਸਕੱਤਰ, ਸੁਰਜੀਤ ਸਿੰਘ, ਵਿੱਤ ਸਕੱਤਰ, ਕੁਲਜੀਤ ਸਿੰਘ ਸੰਯੁਕਤ ਸਕੱਤਰ ਅਤੇ ਕਾਰਜਕਾਰਣੀ ਮੈਂਬਰ, ਗੁਲਸ਼ਨ ਕੁਮਾਰ, ਸ੍ਰੀਮਤੀ ਜਸਪਾਲ ਕੌਰ ਭਾਟੀਆ, ਨਰਿੰਦਰ ਸਿੰਘ ਸਿੱਧੂ, ਪ੍ਰੋ. ਪਰਮਿੰਦਰ ਸਿੰਘ, ਸਤਪਾਲ, ਸ਼ਾਮ ਮੋਹਨ, ਸੁਰਿੰਦਰ ਸਿੰਘ ਥਿੰਦ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਤਜਿੰਦਰ ਸਿੰਘ, ਪ੍ਰੋ. ਵੀ.ਕੇ ਤਨੇਜਾ, ਉਂਕਾਰ ਸਿੰਘ ਹਾਜ਼ਰ ਰਹੇ।
ਪ੍ਰਧਾਨ ਅਮਰਜੀਤ ਸਿੰਘ ਬਾਈ ਤੇ ਰਮੇਸ਼ ਸ਼ਰਮਾ ਜਨਰਲ ਸਕਤਰ ਨੇ ਕਿਹਾ ਕਿ ਪ੍ਰਿੰਸੀਪਲ ਡਾ. ਸਵਰਨ ਸਿੰਘ ਜੋ ਪੈਨਸ਼ਨਰ ਦਿਵਸ ਸਮਾਗਮ ਮੌਕੇ ਸਿਹਤ ਨਾਸ਼ਾਜ਼ ਹੋਣ ਕਾਰਨ ਆ ਨਹੀ ਸਕੇ।ਉਨ੍ਹਾਂ 80 ਸਾਲ ਦੀ ਉਮਰ ਹੋਣ ‘ਤੇ ਸਨਮਾਨ ਪੱਤਰ ਅਤੇ ਇਕ ਲੋਈ ਤੇ ਮੋਮੈਂਟੋ ਨਾਲ ਪ੍ਰਦਾਨ ਕੀਤਾ ਗਿਆ ।
ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਜੋ ਪੈਨਸ਼ਨਰ ਹੁਣ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰ ਬਣਨਾ ਚਾਹੁੰਦੇ ਹਨ।ਇਹ ਆਪਣੀ ਸੇਵਾ ਮੁਕਤੀ ਦੇ ਸਾਲ ਤੋਂ 100/- ਰੁਪਏ ਜੀਵਨ ਮੈਂਬਰਸ਼ਿਪ ਅਤੇ ਉਨੇ ਸਾਲ ਤੋਂ ਸਲਾਨਾ ਚੰਦਾ ਦੇ ਕੇ ਮੈਂਬਰ ਬਣ ਸਕਦੇ ਹਨ।ਆਨਲਾਈਨ ਮੈਂਬਰਸ਼ਿਪ ਦੇਣ ਬਾਰੇ ਵੀ ਵਿਚਾਰ ਕੀਤਾ ਗਿਆ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …