ਅੰਮ੍ਰਿਤਸਰ 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ
ਲਈ ਫ੍ਰੀ ਅੱਖਾਂ ਦੇ ਕੈਂਪ ਦਾ ਆਯੋਜਨ ਡਾ. ਸੋਨਾਲੀ ਦੇਵਗਨ, ਸਕੱਤਰ, ਈ.ਐਸ.ਐਸ ਦੇ ਸਹਿਯੋਗ ਨਾਲ ਕੀਤਾ ਗਿਆ।
ਡਾ. ਅਨੁਪਮ ਕੌਰ, ਡਾਇਰੈਕਟਰ ਵਿਭਾਗ ਵੱਲੋਂ ਡਾ. ਸੋਨਾਲੀ ਦੇਵਗਨ ਅਤੇ ਏ.ਐਸ.ਜੀ ਆਈ ਕੇਅਰ ਹਸਪਤਾਲ ਦੀ ਮਾਹਿਰ ਟੀਮ ਦਾ ਸਵਾਗਤ ਕੀਤਾ ਅਤੇ ਵਿਭਾਗ ਵਿਖੇ ਚੱਲ ਰਹੇ ਵੱਖ-ਵੱਖ ਕਿੱਤਾ-ਮੁਖੀ ਕੋਰਸਾਂ ਬਾਰੇ ਦੱਸਿਆ।ਉਹਨਾਂ ਨੇ ਕਿਹਾ ਕਿ ਅੱਖਾਂ ਕੁਦਰਤ ਦੀ ਸਭ ਤੋਂ ਅਨਮੋਲ ਦੇਣ ਹਨ, ਇਸ ਲਈ ਇਹਨਾਂ ਦੀ ਦੇਖਭਾਲ ਕਰਨੀ ਬਹੁਤ ਜਰੂਰੀ ਹੈ।ਟੀਮ ਵੱਲੋਂ 200 ਦੀ ਕਰੀਬ ਵਿਦਿਆਰਥੀਆਂ ਦੇ ਅੱਖਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਉਹਨਾਂ ਨੂੰ ਅੱਖਾਂ ਦੀ ਸੰਭਾਲ ਲਈ ਜਰੂਰੀ ਸੁਝਾਅ ਦਿੱਤੇ ਗਏ।
ਡਾਇਰੈਕਟਰ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਮੇਂ-ਸਮੇਂ ‘ਤੇ ਅਜਿਹੇ ਭਲਾਈ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਉਹਨਾਂ ਦੀ ਸਿਹਤ ਦੀ ਸੰਭਾਲ ਲਈ ਭਵਿੱਖ ਵਿੱਚ ਹੋਰ ਪ੍ਰੋਗਰਾਮ ਵੀ ਕਰਵਾਏ ਜਾਣਗੇ।ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਕੈਂਪ ਨਾਲ ਬਹੁਤ ਫਾਇਦਾ ਹੋਇਆ। ਇਸ ਮੋਕੇ ਸ਼੍ਰੀਮਤੀ ਤੇਜਪਾਲ ਕੋਰ, ਵਿਭਾਗ ਦੇ ਅਧਿਆਪਕ ਅਤੇ ਦਫਤਰੀ ਸਟਾਫ ਮੌਜ਼ੂਦ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media