ਕੈਬਨਿਟ ਮੰਤਰੀ ਅਰੋੜਾ ਦੀ ਸਰਪ੍ਰਸਤੀ ਹੇਠ ਕੌਂਸਲਰ ਰਾਜੂ ਨਾਗਰ ਨੇ ਵੀ ਫੜ੍ਹਿਆ `ਆਪ` ਦਾ ਝਾੜੂ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਲੋਕਪ੍ਰਿਅਤਾ ਕਾਰਨ ਸੁਨਾਮ ਊਧਮ ਸਿੰਘ ਵਾਲਾ ਦੀ ਨਗਰ ਕੌਂਸਲ ਦੇ ਚਾਰ ਕੌਂਸਲਰਾਂ ਨੇ ਪਿਛਲੇ ਦੋ ਹਫਤਿਆਂ ਦੇ ਅੰਦਰ ਅੰਦਰ ਹੀ ਹੋਰਨਾ ਸਿਆਸੀ ਪਾਰਟੀਆਂ ਤੋਂ ਕਿਨਾਰਾ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸਾਰਥਕ ਪੁਲਾਂਘ ਪੁੱਟੀ ਹੈ।ਸੁਨਾਮ ਸ਼ਹਿਰ ਦੇ ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਰਾਜੂ ਨਾਗਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਰਪ੍ਰਸਤੀ ਹੇਠ ਸੁਨਾਮ ਵਿਖੇ ਆਪ ਵਿੱਚ ਸ਼ਾਮਲ ਹੋ ਗਏ ਹਨ।ਇਸ ਤੋਂ ਪਹਿਲਾਂ ਵਾਰਡ ਨੰਬਰ 16 ਤੋਂ ਕੌਂਸਲਰ ਸਨੀ ਕਾਂਸਲ, ਵਾਰਡ ਨੰਬਰ 19 ਤੋਂ ਕੌਂਸਲਰ ਸੁਖਪਾਲ ਕੌਰ, ਵਾਰਡ ਨੰਬਰ 22 ਤੋਂ ਕੌਂਸਲਰ ਹਰਮੇਸ਼ ਪੱਪੀ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਅੱਜ ਆਪਣੇ ਦਰਜ਼ਨਾਂ ਸਾਥੀਆਂ ਸਮੇਤ `ਆਪ` ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰ ਰਾਜੂ ਨਾਗਰ ਨੇ ਕਿਹਾ ਹੈ ਕਿ ਉਹ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅਤੇ ਪਾਰਟੀ ਦੀ ਲੋਕ ਹਮਾਇਤੀ ਸੋਚ ਦੇ ਪ੍ਰਸਾਰ ਲਈ ਸਰਗਰਮੀ ਨਾਲ ਕੰਮ ਕਰਨਗੇ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੌਂਸਲਰ ਰਾਜੂ ਨਾਗਰ ਅਤੇ ਉਹਨਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸੁਨਾਮ ਸ਼ਹਿਰ ਦੇ ਨਾਗਰਿਕਾਂ ਦੀ ਭਲਾਈ ਲਈ ਦਿਨ ਰਾਤ ਮਿਹਨਤ ਕਰਨ ਲਈ ਪ੍ਰੇਰਿਆ।
ਆਪ ਦੇ ਨੇਤਾ ਸਨੀ ਖਟਕ ਨੇ ਵੀ ਰਾਜੂ ਨਾਗਰ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਰਾਜੂ ਨਾਗਰ ਦੇ ਆਉਣ ਨਾਲ ਪਾਰਟੀ ਵਾਰਡ ਵਿੱਚ ਹੋਰ ਮਜ਼ਬੂਤ ਹੋਵੇਗੀ।ਰਾਜੂ ਨਾਗਰ ਦੇ ਨਾਲ ਮੇਜਰ ਕੁਮਾਰ, ਅਮਿਤ ਕੁਮਾਰ, ਵਿਕਰਮ ਕੁਮਾਰ, ਮੌਂਟੀ ਕੁਮਾਰ, ਹੈਪੀ ਕੁਮਾਰ, ਬੰਟੀ ਕੁਮਾਰ, ਸਾਹਿਲ ਕੁਮਾਰ, ਰਮੇਸ਼ ਨਾਗਰ, ਸੰਜੀਵ ਨਾਗਰ, ਸ਼ੰਟੀ ਨਾਗਰ, ਰਾਕੇਸ਼ ਨਾਗਰ, ਹਨੀ ਕੁਮਾਰ ਆਦਿ ਨੇ ਪਾਰਟੀ ਦਾ ਪੱਲਾ ਫੜਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਐਮ.ਸੀ ਗੁਰਤੇਗ ਸਿੰਘ ਨਿੱਕਾ, ਜਸਵਿੰਦਰ ਕੌਰ ਦੇ ਪਤੀ ਚਮਕੌਰ ਹਾਂਡਾ, ਸੰਨੀ ਕਾਂਸਲ, ਹਰਪਾਲ ਹਾਂਡਾ, ਸੁਨੀਲ ਕੁਮਾਰ, ਹਰਮੇਸ ਸਿੰਘ ਪੱਪੀ, ਸੁਖਪਾਲ ਕੌਰ ਦੇ ਪਤੀ ਬਲਜੀਤ ਸਿੰਘ ਹਾਜ਼ਰ ਰਹੇ।