ਜਲੰਧਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸੈਨਾ ਦਿਵਸ ਅਤੇ ਗਣਤੰਤਰ ਦਿਵਸ ਦੇ ਜਸ਼ਨ ਦੇ ਹਿੱਸੇ ਵਜੋਂ ਵਜ਼ਰਾ ਕੋਰ ਦੀ ਅਗਵਾਈ ਹੇਠ ਪੈਂਥਰ ਡਵੀਜ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਰਾਊਂਡ ਅੰਮ੍ਰਿਤਸਰ ਵਿਖੇ ਹਥਿਆਰਾਂ ਅਤੇ ਸਾਜ਼ੋ-ਸਮਾਨ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਨਾਗਰਿਕਾਂ ਵਿੱਚ ਦੇਸ਼ ਭਗਤੀ ਦੇ ਜਜ਼ਬੇ ਅਤੇ ਦੇਸ਼ ਪ੍ਰਤੀ ਮਾਣ ਪੈਦਾ ਕਰਨ ਅਤੇ ਉਤਸ਼ਾਹਿਤ
ਕਰਨ ਅਤੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਦੇ ਅਸਾਧਾਰਨ ਪੇਸ਼ੇ ਨੂੰ “ਜੀਵਨ ਦੇ ਰਾਹ“ ਵਜੋਂ ਚੁਣਨ ਲਈ ਪ੍ਰੇਰਿਤ ਕਰਨ ਲਈ ਭਾਰਤੀ ਫੌਜ ਦੀ ਤਾਕਤ ਦਾ ਪ੍ਰਦਰਸ਼ਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ।ਫੌਜੀ ਬੈਂਡਾਂ ਵਲੋਂ ਵਜਾਈਆਂ ਗਈਆਂ ਮਾਰਸ਼ਲ ਧੁਨਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਦੇਸ਼ ਭਗਤੀ ਦੀ ਭਾਵਨਾ ਭਰ ਦਿੱਤੀ।
ਜਨਰਲ ਅਫਸਰ ਕਮਾਂਡਿੰਗ ਪੈਂਥਰ ਡਿਵੀਜ਼ਨ ਨੇ ਵੀ ਸੇਵਾ ਕਰ ਰਹੇ ਫੌਜੀ ਜਵਾਨਾਂ ਅਤੇ ਸਿਵਲ ਪਤਵੰਤਿਆਂ ਦੇ ਨਾਲ ਪ੍ਰਦਰਸ਼ਨ ਦੇਖਿਆ।ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ‘ਚ ਨਾਗਰਿਕਾਂ, ਸਾਬਕਾ ਸੈਨਿਕਾਂ, ਕਾਲਜ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …