ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਗੁਰੂ ਨਗਰੀ ਵਿਖੇ 15 ਤੋਂ 17 ਮਾਰਚ 2023 ਨੂੰ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ ਦੀਆਂ ਕਾਫ਼ੀ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਕਾਸ ਅਥਾਰਿਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਗਲਿਆਰਾ ਕੰਪਲੈਕਸ ਵਿਖੇ ਨਵੀਆਂ ਸਟਰੀਟ ਲਾਈਟਾਂ/ਰਿਪੇਅਰ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।ਜਿਸ ‘ਤੇ ਲਗਭਗ 13 ਲੱਖ ਰੁਪਏ ਖਰਚ ਆਉਣਗੇ।
ਪੁਡਾ ਦੇ ਐਸ.ਡੀ.ਓ ਵਿਜੈ ਪਾਲ ਸਿੰਘ ਨੇ ਦੱਸਿਆ ਕਿ ਗਲਿਆਰਾ ਕੰਪਲੈਕਸ ਵਿਖੇ ਡੈਕੋਰੇਟਿਵ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਅਤੇ ਸਪੈਸ਼ਲ ਰਿਪੇਅਰ ਦਾ ਕੰਮ ਵੀ ਚੱਲ ਰਿਹਾ ਹੈ।ਇਨਾਂ ਲਾਈਟਾਂ ਦੇ ਲੱਗਣ ਨਾਲ ਰਾਤ ਵੇਲੇ ਗਲਿਆਰਾ ਕੰਪਲੈਕਸ ਦੀ ਖੂਬਸੂਰਤੀ ਹੋਰ ਵੀ ਵਧ ਜਾਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …