Saturday, July 27, 2024

ਖਾਲਸਾ ਕਾਲਜ ਵਿਖੇ ‘ਸਰਕਾਰੀ ਖੇਤਰਾਂ ’ਚ ਕੈਰੀਅਰ ਦੇ ਮੌਕੇ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਲੋਂ ‘ਸਰਕਾਰੀ ਸੈਕਟਰਾਂ ’ਚ ਕੈਰੀਅਰ ਦੇ ਮੌਕੇ’ ਵਿਸ਼ੇ ’ਤੇ ਲੈਕਚਰ’ ਦਾ ਆਯੋਜਨ ਕੀਤਾ।ਇਸ ਪ੍ਰੋਗਰਾਮ ’ਚ ਆਈ.ਬੀ.ਟੀ. ਤੋਂ ਸੈਂਟਰ ਹੈਡ ਜਤਿੰਦਰ ਕੁਮਾਰ ਅਤੇ ਸੈਂਟਰ ਕੋ-ਆਰਡੀਨੇਟਰ ਜਤਿਨ ਮੋਹਨ ਸ਼ਰਮਾ ਨੇ ਸ਼ਿਰਕਤ ਕੀਤੀ।ਜਿਨ੍ਹਾਂ ਨੇ ਵੱਖ-ਵੱਖ ਸਰਕਾਰੀ ਖੇਤਰਾਂ ’ਚ ਵਿਦਿਆਰਥੀਆਂ ਲਈ ਉਪਲੱਬਧ ਕੈਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਸਹਿਤ ਪੂਰਵਕ ਚਾਨਣਾ ਪਾਇਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਭਾਸ਼ਣ ਦਾ ਉਦੇਸ਼ ਬੈਂਕਿੰਗ, ਟੈਕਸੇਸ਼ਨ, ਬੀਮਾ ਆਦਿ ਸਰਕਾਰੀ ਖੇਤਰਾਂ ’ਚ ਉਪਲਬਧ ਨੌਕਰੀਆਂ ਦੇ ਮੌਕਿਆਂ ਨੂੰ ਹਾਸਲ ਕਰਨ ਲਈ ਯੋਗਤਾ ਅਤੇ ਗੱਲਬਾਤ ਦੇ ਢੰਗਾਂ ਸਬੰਧੀ ਆਪਣੇ ਹੁਨਰ ਨੂੰ ਨਿਖਾਰ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨਾ ਸੀ।ਉਨ੍ਹਾਂ ਕਿਹਾ ਕਿ ਇਸ ਲੈਕਚਰ ’ਚ ਵਿਭਾਗ ਦੇ ਕਰੀਬ 100 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪ੍ਰਤੀਯੋਗੀ ਪ੍ਰ੍ਰੀਖਿਆਵਾਂ ਪਾਸ ਕਰਨ ਅਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਸਫਲਤਾ ਦੇ ਮੰਤਰ ਬਾਰੇ ਗਿਆਨ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ ਅਤੇ ਕੋਆਰਡੀਨੇਟਰ ਅਤੇ ਵਿਭਾਗ ਮੁਖੀ ਡਾ. ਏ.ਕੇ ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਜਦਕਿ ਕੋ-ਕੋਆਰਡੀਨੇਟਰ ਤੇ ਸਹਾਇਕ ਪ੍ਰੋਫੈਸਰ ਡਾ. ਪੂਨਮ ਸ਼ਰਮਾ ਨੇ ਲੈਕਚਰ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਸਟੇਜ ਦਾ ਸੰਚਾਲਨ ਕੀਤਾ।
ਜਤਿੰਦਰ ਕੁਮਾਰ ਨੇ ਕਾਮਰਸ ਗਰੈਜੂਏਟ ਅਤੇ ਪੋਸਟ ਗਰੈਜੂਏਟਸ ਲਈ ਉਪਲਬਧ ਵੱਖ-ਵੱਖ ਨੌਕਰੀਆਂ ਦੇ ਮੌਕਿਆਂ ਬਾਰੇ ਦੱਸਿਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਗੱਲਬਾਤ ਸਬੰਧੀ ਢੰਗਾਂ ਅਤੇ ਕਾਰਜ਼ ਸਥਾਨ ਦੇ ਹੁਨਰ ਨੂੰ ਬੇਹਤਰ ਬਣਾਉਣ ਦੇ ਤਰੀਕਿਆਂ ’ਤੇ ਵੀ ਚਾਨਣਾ ਪਾਇਆ।ਜਤਿਨ ਮੋਹਨ ਸ਼ਰਮਾ ਨੇ ਗਣਿਤ ਦੀਆਂ ਸਮੱਸਿਆਵਾਂ ਨੂੰ ਸਕਿੰਟਾਂ ’ਚ ਹੱਲ ਕਰਨ ਲਈ ਸ਼ਾਰਟ ਕੱਟ ਤਕਨੀਕਾਂ ਸਿਖਾਈਆਂ ਅਤੇ ਵਿਦਿਆਰਥੀਆਂ ਨੂੰ ਮੌਜ਼ੂਦਾ ਮਾਮਲਿਆਂ ਅਤੇ ਖ਼ਬਰਾਂ ਨਾਲ ਹਮੇਸ਼ਾਂ ਅਪਡੇਟ ਰਹਿਣ ਲਈ ਪ੍ਰੇਰਿਤ ਕੀਤਾ।ਨਿਧੀ ਨੇ ਰਿਸੋਰਸ ਪਰਸਨ ਦਾ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਪ੍ਰੋ: ਮੀਨੂੰ ਚੋਪੜਾ ਨੇ ਸਮਾਗਮ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਇਸ ਦੌਰਾਨ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਰਹੇ।

 

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …