ਵਿਰਸਾ ਵਿਹਾਰ ਵਿਖੇ ਸਨਮਾਨ ਸਮਾਰੋਹ 10 ਫਰਵਰੀ ਨੂੰ
ਅੰਮ੍ਰਿਤਸਰ, 3 ਫਰਵਰੀ (ਦੀਪ ਦਵਿੰਦਰ ਸਿੰਘ) – ਕਾਫ਼ਲਾ ਰਾਗ ਵਲੋਂ 51000/- (ਇਕਵੰਜ਼ਾ ਹਜ਼਼ਾਰ ਦਾ ਪਲੇਠਾ) ਰਾਗ ਸ਼ਬਦ ਸਨਮਾਨ ਫਿਲਮ ਅਤੇ ਸਟਜ਼ ਅਦਾਕਾਰਾ ਜਤਿੰਦਰ ਕੌਰ ਨੂੰ ਦਿੱਤਾ ਜਾਵੇਗਾ।10 ਫ਼ਰਵਰੀ 2023 ਨੂੰ ਦੁਪਹਿਰ 3.00 ਵਜੇ ਨਾਨਕ ਸਿੰਘ ਸੈਮੀਨਾਰ ਹਾਲ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਉਘੇ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਹੋਣ ਵਾਲੇ ਸਨਮਾਨ ਸਮਾਰੋਹ ਨੂੰ ਕਾਫ਼ਲਾ ਰਾਗ ਤਰਫੋਂ ਹਰਿੰਦਰ ਸੋਹਲ ਅਤੇ ਧਰਵਿੰਦਰ ਸਿੰਘ ਔਲਖ ਹਰ ਤਰਾਂ ਬੇਹਤਰ ਬਣਾਉਣ ਦੀਆਂ ਤਿਆਰੀਆਂ ਵਿੱਚ ਜੁੱਟੇ ਹੋਏ ਹਨ।ਮੈਗਜ਼ੀਨ “ਰਾਗ” ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਚੰਗਾ ਕੰਮ ਕਰਨ ਵਾਲੇ ਅਦਾਕਾਰਾਂ ਨੂੰ ਸਨਮਾਨਿਤ ਕਰਦੇ ਰਹਿਣਗੇ।ਉਹ ਕਾਫਲਾ ਰਾਗ ਵਲੋਂ ਆਪਣੇ ਪਿਤਾ ਡਾ. ਜਸਵੰਤ ਸਿੰਘ ਪੁਰੇਵਾਲ ਦੀ ਨਿੱਘੀ ਯਾਦ ਵਿੱਚ ਮਈ 2023 ਨੂੰ ਰਾਗ ਦੇ 14ਵੇਂ ਅੰਕ ਦੇ ਰਿਲੀਜ਼ ਸਮਾਰੋਹ ਸਮੇਂ ਪ੍ਰਮੁੱਖ ਕਥਾਕਾਰ ਤੇ ਰਾਗ ਦੇ ਸੰਪਾਦਕ ਜਸਵੀਰ ਸਿੰਘ ਰਾਣਾ ਨੂੰ ਸਵਾ ਲੱਖ ਰੁਪਏ ਦਾ ਪੁਰਸਕਾਰ ਵੀ ਭੇਟ ਕਰਨਗੇ।ਇਸ ਤੋਂ ਪਹਿਲਾਂ ਉਹ 1 ਲੱਖ ਦੀ ਰਾਸ਼ੀ ਵਾਲੇ ਇਹ ਪੁਰਸਕਾਰ ਕਥਾਕਾਰ ਅਜਮੇਰ ਸਿੱਧੂ, ਬਲਬੀਰ ਪਰਵਾਨਾ ਤੇ ਜਸਪ੍ਰੀਤ ਕੌਰ ਬਾਜ਼ਾਖਾਨਾ ਮਾਨਸਾ ਨੂੰ, 51000 ਵਾਲੇ ਪੁਰਸਕਾਰ ਦੇਸ ਰਾਜ ਕਾਲੀ, ਡਾ. ਹਰਪਾਲ ਸਿੰਘ ਪਨੂੰ ਤੇ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਪ੍ਰਦਾਨ ਕਰ ਚੁੱਕੇ ਹਨ।