Thursday, January 23, 2025

ਨਿਰ-ਵਿਵਾਦਤ ਜਗ੍ਹਾ ‘ਤੇ ਬਣੇ ਸੰਤ ਅਤਰ ਸਿੰਘ ਜੀ ਦੀ ਯਾਦ ‘ਚ ਮੈਡੀਕਲ ਕਾਲਜ – ਬਾਬਾ ਦਾਦੂਵਾਲ

ਗੁਰੂ ਨਾਨਕ ਦੇਵ ਜੀ ਦੀ ਖੂਬਸੂਰਤ ਫੁੱਲਵਾੜੀ ਦੇ ਟਹਿਕਦੇ ਫੁੱਲ ਸਨ ਸੰਤ ਅਤਰ ਸਿੰਘ ਜੀ – ਬਾਬਾ ਬੰਤਾ ਸਿੰਘ

ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਸਮਾਗਮ ਅਤੇ ਸਾਲਾਨਾ ਜੋੜ ਮੇਲੇ ‘ਤੇ ਜਿਥੇ ਰਾਗੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਕਥਾ-ਕੀਰਤਨ ਅਤੇ ਢਾਡੀ ਵਾਰਾਂ ਸੁਣਾ ਕੇ ਨਾਮ ਬਾਣੀ ਨਾਲ ਜੋੜਿਆ, ਉਥੇ ਪੰਥ ਪ੍ਰਸਿੱਧ ਕਥਾਵਾਚਕ ਅਤੇ ਉਘੇ ਵਿਦਵਾਨ ਬਾਬਾ ਬੰਤਾ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਕੋਈ ਆਮ ਇਨਸਾਨ ਨਹੀਂ, ਸਗੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੂਬਸੂਰਤ ਫੁੱਲਵਾੜੀ ਦੇ ਟਹਿਕਦੇ ਫੁੱਲ, ਵਿਦਿਆ ਦੇ ਦਾਤੇ ਪੂਰਨ ਮਹਾਪੁਰਸ਼ ਸਨ, ਜਿੰਨਾ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੀ ਬੁਲੰਦ ਹਸਤੀ ਬਣ ਕੇ ਕੀਤਾ।ਉਹਨਾਂ ਬਹੁਤਾਂਤ ਵਿਚ ਸਿੱਖੀ ਨੂੰ ਪ੍ਰਫੁਲਤ ਕਰਦਿਆਂ ਆਪਣਾ ਯੋਗਦਾ ਪਾਇਆ।ਜਦੋਂ ਸੰਮਤ 1860 ਬਿਕਰਮੀ ਦੇ ਇਰਦ ਗਿਰਦ ਸਿੱਖ ਰਾਜ ਖੇਰੂ-ਖੇਰੂ ਹੋ ਚੁੱਕਿਆ ਸੀ।ਜਦੋਂ ਇਸਾਈਆਂ ਨੇ ਪੰਜਾਬ ਨੂੰ ਖੋਰਾ ਲਗਾ ਦਿੱਤਾ ਸੀ।ਉਦੋਂ ਤੋਂ ਲੈ ਕੇ ਸੰਮਤ 1930 ਤੱਕ ਜੇਕਰ ਆਪਣਾ ਯੋਗਦਾਨ ਪਾਇਆ ਹੈ ਤਾਂ ਉਹ ਬਹੁਤ ਹੀ ਵੱਡਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਿੱਖੀ ਪੈਰਾਂ ‘ਤੇ ਖਲੋਤੀ ਹੈ ਤਾਂ ਉਸ ਵਿੱਚ ਸੰਤ ਅਤਰ ਸਿੰਘ ਜੀ ਦਾ ਅਹਿਮ ਯੋਗਦਾਨ ਰਿਹਾ ਹੈ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦਵਾਲ ਨੇ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਦਾ ਚਡ਼ਾਵਾ ਸਹੀ ਤਰੀਕੇ ਨਾਲ ਗੁਰਦੁਆਰਾ ਸਾਹਿਬ ਤੇ ਨਹੀਂ ਲੱਗਦਾ ਸੀ ਤਾਂ ਉਸ ਸਮੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨੂੰ ਸੁਚੱਜਾ ਬਣਾਉਣ ਲਈ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿਚ ਆਈ ਸੀ।ਇਸ ਤੋਂ ਇਲਾਵਾ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਲੋਕਾਂ ਨੇ ਅਕਾਲੀ ਅਤੇ ਕਾਂਗਰਸੀਆਂ ਨੂੰ ਸਤਾ ਤੋਂ ਪਾਸੇ ਕਰਨ ਲਈ ਆਪਣਾ ਰੋਸ ਜਤਾਉਂਦਿਆਂ ਤੀਸਰੀ ਧਿਰ ਦੇ ਭਗਵੰਤ ਮਾਨ ਦੀ ਪਾਰਟੀ ਨੂੰ ਬਹੁਮਤ ਦਿੱਤਾ ਅਤੇ ਆਮ ਆਦਮੀ ਦੀ ਸਰਕਾਰ ਬਣਾਈ।ਉਹਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਦੀ ਕੋਈ ਪਹਿਲਾਂ ਵੱਡੀ ਪ੍ਰਾਪਤੀ ਨਹੀ ਸੀ, ਜਿਸ ਕਰਕੇ ਲੋਕਾਂ ਨੇ ਖੁਸ਼ ਹੋ ਕੇ ਆਪ ਦੀ ਸਰਕਾਰ ਬਣਾਈ ਹੋਵੇ।ਲੋਕਾਂ ਨੇ ਸਿਰਫ ਅਕਾਲੀ ਕਾਂਗਰਸੀਆਂ ਦੇ ਵਿਰੋਧ ਵਿੱਚ ਹੀ ਵੋਟਾਂ ਪਾਈਆਂ ਹਨ।ਪਿਛਲੇ ਦਿਨੀਂ ਲੋਕਾਂ ਨੇ ਆਪ ਦੀ ਸਰਕਾਰ ਦੀ ਕੋਈ ਵਧੀਆ ਕਾਰਗੁਜਾਰੀ ਨਾ ਹੋਣ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਾ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਇਹ ਆਪ ਦੀ ਸਰਕਾਰ ਦੇ ਪੱਲੇ ਧੱਲੇ ਕੁੱਝ ਵੀ ਨਹੀਂ ਹੈ।ਸਰਕਾਰ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਬਿਲਕੁੱਲ ਫੇਲ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਨਸਾਫ ਨਹੀ ਮਿਲੇਗਾ ਤਾਂ ਆਉਣ ਵਾਲੇ ਸਮੇਂ ਵਿਚ ਇਹਨਾਂ ਦਾ ਹਸ਼ਰ ਵੀ ਬਾਦਲ-ਕੈਪਟਨ ਵਾਲਾ ਹੀ ਹੋਵੇਗਾ।ਇਹਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਬੰਦੀ ਸਿੰਘ ਜੇਲ੍ਹਾਂ ਵਿੱਚ ਸਜ਼ਾ ਪੂਰੀ ਹੋਣ ਉਪਰੰਤ ਵੀ ਰੁਲ ਰਹੇ ਹਨ।ਪਰ ਉਨ੍ਹਾਂ ਨੂੰ ਰਿਹਾਅ ਕਰਨ ਤੋਂ ਸਰਕਾਰ ਪਾਸਾ ਵੱਟ ਰਹੀ ਹੈ।ਉਹਨਾਂ ਕਿਹਾ ਕਿ ਮੈਡੀਕਲ ਕਾਲਜ ਬਨਾਉਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।ਜਦੋਂ ਅਕਾਲ ਕਾਲਜ ਕੌਂਸਲ ਸੰਤ ਅਤਰ ਸਿੰਘ ਜੀ ਦੀ ਯਾਦ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਨਿਰਵਿਵਾਦਤ ਹੋਰ ਜਗ੍ਹਾ ਦੇਣ ਲਈ ਕਹਿ ਰਹੀ ਹੈ ਤਾਂ ਸਰਕਾਰ ਨੂੰ ਜਾਣ ਬੁੱਝ ਕੇ ਅੜਿਕਾ ਨਹੀ ਬਣਨਾ ਚਾਹੀਦਾ।ਉਨ੍ਹਾਂ ਕਿਹਾ ਕਿ ਆਪ ਸਰਕਾਰ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ‘ਤੇ ਲੱਗੀ ਹੋਈ ਹੈ।ਉੱਘੀ ਲੋਕ ਗਾਇਕਾ ਬੀਬੀ ਅਮਰ ਨੂਰੀ, ਰਾਣੀ ਪ੍ਰੀਤੀ ਸਿੰਘ ਨਾਭਾ, ਕਾਕਾ ਅਭੈ ਉਦੈਪ੍ਰਤਾਪ ਸਿੰਘ, ਕਰਨਲ ਸ਼ੇਰ ਸਿੰਘ ਗਰੇਵਾਲ ਨੇ ਵੀ ਸੰਤਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ।ਡਾ. ਗੁਰਦੀਪ ਸਿੰਘ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਬਲਜੀਤ ਸਿੰਘ ਫੱਕਰ, ਬਲਦੇਵ ਸਿੰਘ ਭੱਮਾਬੱਧੀ, ਗੁਰਜੰਟ ਸਿੰਘ ਦੁੱਗਾ, ਭੁਪਿੱਦਰ ਸਿੰਘ ਗਰੇਵਾਲ, ਗੁਲਜਾਰਾ ਸਿੰਘ ਕੱਟੂ, ਨਾਜ਼ਰ ਸਿੰਘ ਬਹਾਦਰਪੁਰ, ਹਾਕਮ ਸਿੰਘ, ਮਨਜੀਤ ਸਿੰਘ ਬਾਲੀਆ, ਸਰਪੰਚ ਪਾਲੀ ਸਿੰਘ ਕਮਲ, ਗਮਦੂਰ ਸਿੰਘ ਖਹਿਰਾ, ਡਾ. ਜਸਪਾਲ ਸਿੰਘ, ਸਤਨਾਮ ਸਿੰਘ ਦਮਦਮੀ, ਗੁਰਮੀਤ ਸਿੰਘ ਮਹੇਰਨਾ, ਚਰਨਜੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ, ਭਾਈ ਜਸਵਿੰਦਰ ਸਿੰਘ ਬਡਰੁੱਖਾਂ ਅਤੇ ਹੋਰ ਸਖਸ਼ੀਅਤਾਂ ਵੀ ਮੌਜ਼ੂਦ ਸਨ।

 

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …