Friday, November 22, 2024

ਸਕੂਲੀ ਵਿਦਿਆਰਥੀਆਂ ਨੇ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਅੰਮ੍ਰਿਤਸਰ, 12 ਫ਼ਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੌਰ, ਏ.ਸੀ.ਪੀ ਟਰੈਫਿਕ ਰਾਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਸ਼ਹਿਰ ਦੇ ਟਰੈਫਿਕ ਐਜੂਕੇਸ਼ਨ ਸੈਲ ਵਲੋ ਸਥਾਨਕ ਇਨਵਿਕਟਸ ਸਕੂਲ ਲੋਹਾਰਕਾ ਰੋਡ ਦੇ ਵਿੱਦਿਆਰਥੀਆਂ ਦੇ ਨਾਲ ਨਾਵਲਟੀ ਚੌਕ ਵਿਖੇ ਟਰੈਫਿਕ ਜਾਗਰੂਕਤਾ ਨੂੰ ਦਰਸਾਉਂਦੇ ਪੋਸਟਰਾਂ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਨਾਵਲਟੀ ਚੌਕ ਵਿਖੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਸਕਰਨ ਸਿੰਘ ਆਈ.ਪੀ.ਐਸ ਨੇ ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਆਪਣਾ ਮੁੱਢਲਾ ਫਰ਼ਜ਼ ਸਮਝਦੇ ਹੋਏ ਅਨੁਸਾਸ਼ਨ ਵਿੱਚ ਰਹਿ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਸ਼ਹਿਰ ਦੀ ਟ੍ਰੈਫਿਕ ਦੀ ਵਿਵਸਥਾ ਨੂੰ ਨਿਰਵਿਘਨ ਚਲਾਇਆ ਜਾ ਸਕੇ।
ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਏ.ਐਸ.ਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ ਸਲਵੰਤ ਸਿੰਘ, ਏ.ਐਸ.ਆਈ ਮਨਜੀਤ ਸਿੰਘ, ਇਨਵਿਕਟਸ ਸਕੂਲ ਦੇ ਟੀਚਰ ਸੌਰਭ ਗਰੋਵਰ, ਸ਼ਿਵਾਨੀ ਸ਼ਰਮਾ ਅਤੇ ਸਕੂਲ ਦੇ ਕਰੀਬ 35 ਵਿਦਿਆਰਥੀ ਹਾਜ਼ਰ ਸਨ।ਹਾਜ਼ਰੀਨ ਨੇ ਵਿਸ਼ਵਾਸ਼ ਦਵਾਇਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਹ ਟਰੈਫਿਕ ਪੁਲਿਸ ਦਾ ਸਾਥ ਦੇਣਗੇ ਅਤੇ ਨਿਯਮਾਂ ਦੀ ਪਾਲਣਾ ਕਰਨਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …