Wednesday, July 30, 2025
Breaking News

ਟੈਗੋਰ ਵਿਦਿਆਲਿਆ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਂਗੋਵਾਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿੱਚ ਹੋਈ ਅਥਲੈਟਿਕ ਮੀਟ ‘ਚ ਭਾਗ ਲਿਆ।ਇਸ ਦੌਰਾਨ ਵਿਦਿਆਰਥਣ ਜਸਮੀਤ ਕੌਰ ਨੇ 200 ਮੀਟਰ ਦੌੜ ਵਿੱਚ ਪਹਿਲਾ, ਵਿਸ਼ਾਲ ਗਰਗ ਨੇ 200 ਮੀਟਰ ਦੌੜ ਵਿੱਚ ਦੂਸਰਾ, ਰਮਨਦੀਪ ਸਿੰਘ ਨੇ 800 ਮੀਟਰ ਦੌੜ ਵਿੱਚੋਂ ਤੀਜ਼ਾ ਸਥਾਨ ਅਤੇ ਨਵਜੋਤ ਕੌਰ ਨੇ ਗੋਲਾ ਸੁੱਟਣ ਵਿੱਚ ਪਹਿਲਾ ਤੇ ਡਿਸਕ ਥਰੋ ਵਿੱਚ ਦੂਸਰਾ ਸਥਾਨ, ਕੋਮਲਪ੍ਰੀਤ ਕੌਰ ਨੇ ਲੰਬੀ ਛਾਲ ਅਤੇ 200 ਮੀਟਰ ਦੌੜ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਟੈਗੋਰ ਵਿਦਿਆਲਿਆ ਲੌਂਗੋਵਾਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।
ਇਸ ਸ਼ਾਨਦਾਰ ਪ੍ਰਾਪਤੀ ਲਈ ਸੰਸਥਾ ਦੇ ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ, ਜਤਿੰਦਰ ਰਿਸ਼ੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਕੂਲ ਦੇ ਡੀ.ਪੀ ਪਰਮਿੰਦਰ ਸਿੰਘ ਅਤੇ ਡੀ.ਪੀ ਮੈਡਮ ਸੁਨੀਤਾ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …