ਪਠਾਨਕੋਟ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਕਮੇਟੀ ਚੇਅਰਮੈਨ ਪਠਾਨਕੋਟ ਹਰਬੀਰ ਸਿੰਘ ਦੀ ਪ੍ਰਧਾਨਗੀ ‘ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕੀਤੀ ਗਈ। ਜਿਸ ਵਿੱਚ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ ਪਠਾਨਕੋਟ, ਵਰਿੰਦਰ ਸਿੰਘ ਐਸ.ਡੀ.ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਗਗਨਦੀਪ ਸਿੰਘ ਐਸ.ਡੀ.ਓ ਪੰਚਾਇਤੀ ਰਾਜ, ਭੁਪਿੰਦਰ ਸਿੰਘ ਏ.ਐਮ.ਈ ਕਾਰਪੋਰੇਸ਼ਨ ਪਠਾਨਕੋਟ, ਮਨੋਜ ਕੁਮਾਰ ਐਸ.ਈ ਨਗਰ ਕੌਸਲ ਸੁਜਾਨਪੁਰ, ਸੁਰਜੀਤ ਸਿੰਘ ਸੰਯੁਕਤ ਕਮਿਸਨਰ ਕਾਰਪੋਰੇਸਨ ਪਠਾਨਕੋਟ, ਪ੍ਰਦੀਪ ਕੁਮਾਰ ਐਸ.ਡੀ.ਓ ਯੂ.ਬੀ.ਡੀ.ਸੀ ਮਾਧੋਪੁਰ, ਵਿਨੈ ਕੁਮਾਰ ਐਕਸੀਅਨ ਨਹਿਰੀ ਵਿਭਾਗ ਗੁਰਦਾਸਪੁਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਧ੍ਰਤੀ ਹੇਠਲਾ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਦਿਸ਼ਾ ਨਿਰਦੇਸ਼ ਪਿਛਲੇ ਦਿਨ੍ਹਾਂ ਤੋਂ ਜਾਰੀ ਕੀਤੇ ਗਏ ਹਨ।ਇਸ ਅਧੀਨ ਜਿਲ੍ਹੇ ਅੰਦਰ ਜਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ।ਊਨ੍ਹਾਂ ਦੱਸਿਆ ਕਿ ਹੂਣ ਕਮਰਸ਼ੀਅਲ ਵਰਤੋਂ ਦੇ ਲਈ ਅਗਰ ਜ਼ਮੀਨ ‘ਚੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਉਸ ਦੇ ਲਈ ਖਰਚੇ ਦਾ ਭੁਗਤਾਨ ਕਰਨਾ ਪਵੇਗਾ।ਖੇਤੀਬਾੜੀ ਲਈ ਵਰਤੋਂ, ਪੀਣ ਅਤੇ ਘਰੇਲੂ ਵਰਤੋਂ , ਪੂਜਾ ਅਸਥਾਨਾਂ, ਸਰਕਾਰੀ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਕੀਮਾਂ, ਮਿਲਟਰੀ ਜਾਂ ਕੇਂਦਰੀ ਪੈਰਾ ਮਿਲਟਰੀ ਫੋਰਸਿਸ, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਛਾਊਣੀ ਬੋਰਡ, ਸੁਧਾਰ ਵਿਕਾਸ ਟਰੱਸਟ ਅਤੇ ਏਰੀਆ ਵਿਕਾਸ ਅਥਾਰਟੀ ਅਤੇ ਸਾਰੀਆਂ ਇਕਾਈਆਂ ਜਿਹੜੀਆਂ 300 ਘਣ ਮੀਟਰ ਪ੍ਰਤੀ ਮਹੀਨਾ ਤੱਕ ਪਾਣੀ ਕੱਢਦੀਆਂ ਹਨ, ਉਨਾਂ ਨੂੰ ਛੋਟ ਦਿੱਤੀ ਗਈ ਹੈ।ਜਿਨ੍ਹਾਂ ਉਪਭੋਗਤਾਵਾਂ ਵੱਲੋਂ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨ ਪੈਣਗੇ ਅਤੇ ਇਸ ਦੀ ਸਾਰੀ ਜਾਣਕਾਰੀ ਅਥਾਰਟੀ ਦੀ ਵੈਬਸਾਈਟ ਜਾਂ ਜਿਲ੍ਹਾ ਪਠਾਨਕੋਟ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੋਜ਼ੂਦਾ ਉਪਭੋਗਤਾਵਾਂ ਨੂੰ ਅਥਾਰਟੀ ਦੀ ਮਨਜੂਰੀ ਲੈਣ ਲਈ ਅਤੇ ਪਾਣੀ ਦਾ ਮੀਟਰ ਲਗਾਉਂਣ ਲਈ ਅਰਜੀ 3 ਤੋਂ 9 ਮਹੀਨਿਆਂ ਅੰਦਰ ਦੇ ਸਕਦੇ ਹਨ।ਇਸ ਤੋਂ ਇਲਾਵਾ 15000 ਘਣ ਮੀਟਰ ਪ੍ਰਤੀ ਮਹੀਨਾ ਤੋਂ ਵੱਧ ਪਾਣੀ ਕੱਢਣ ਵਾਲੇ ਉਪਭੋਗਤਾਵਾਂ ਨੂੰ 30 ਅਪ੍ਰੈਲ ੨੦੨੩ ਤੱਕ ਤਿੰਨ ਮਹੀਨਿਆਂ ਦੇ ਅੰਦਰ ਅਰਜ਼ੀ ਦੇਣੀ ਹੋਵੇਗੀ।1500 ਤੋਂ 15000 ਘਣ ਮੀਟਰ ਪ੍ਰਤੀ ਮਹੀਨਾ ਪਾਣੀ ਕੱਢਣ ਵਾਲੇ ਦਰਮਿਆਨੇ ਉਪਭੋਗਤਾਵਾਂ ਨੂੰ 31 ਜੁਲਾਈ 2023 ਤੱਕ ਅਰੳੀ ਦੇਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।300 ਤੋਂ 1500 ਘਣ ਮੀਟਰ ਪਾਣੀ ਕੱਢਣ ਵਾਲੇ ਸਭ ਤੋਂ ਛੋਟੇ ਉਪਭੋਗਤਾ ਨੂੰ 31 ਅਕਤੂਬਰ 2023 ਤੱਕ 9 ਮਹੀਨੇ ਦਾ ਸਮਾ ਦਿੱਤਾ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …