Sunday, June 23, 2024

ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ – ਡੀ.ਪੀ ਪਰਮਜੀਤ ਕੌਰ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ ) – ਸਰਕਾਰੀ ਸੀਨੀਅਰ ਸਮਾਟ ਸਕੂਲ ਬਰਡਰ ਜਿਲ੍ਹਾ ਬਰਨਾਲਾ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰੇਣੁ ਬਾਲਾ, ਉਪ-ਜਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ, ਬਲਾਕ ਨੋਡਲ ਅਫਸਰ ਬਰਨਾਲਾ ਹਰਪ੍ਰੀਤ ਕੌਰ, ਜਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਡੀ.ਐਮ ਖੇਡਾਂ ਸਿਮਰਦੀਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਭੈਣੀ ਮਹਿਰਾਜ ਤੇ ਡੀ.ਪੀ ਪਰਮਜੀਤ ਕੌਰ ਅਗਵਾਈ ਹੇਠ ਰੋਕ ਵਾਲੀਵਾਲ ਖੇਡ ਵਿੱਚ ਦਸਵੀਂ ਕਲਾਸ ਦੀ ਵਿਦਿਆਰਥਣ ਆਸ਼ਾ ਨੇ ਮਹਾਰਾਸ਼ਟਰ ਵਿੱਚ ਖੇਡ ਕੇ ਤੀਜ਼ਾ ਸਥਾਨ ਹਾਸਿਲ ਕੀਤਾ।ਇਸ ਲਈ ਉਨ੍ਹਾਂ ਦੀ ਸੰਸਥਾ ਦਾ ਉਪਰਾਲਾ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਭਾਗ ਲੈਣ।ਇਸ ਕਾਰਜ਼ ਲਈ ਵਿਦਿਆਰਥਣ ਨੂੰ ਖੇਡਾਂ ਦਾ ਸਮਾਨ ਪ੍ਰਦਾਨ ਕੀਤਾ ਗਿਆ ਹੈ।
ਪ੍ਰਿੰਸੀਪਲ ਜਸਬੀਰ ਸਿੰਘ ਨੇ ਕਿਹਾ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ, ਉਥੇ ਵਿਦਿਆਰਥਣ ਆਸ਼ਾ ਦੇ ਪਿਤਾ ਦੇਸ ਰਾਜ ਵੀ ਵਧਾਈ ਦੇ ਪਾਤਰ ਹਨ।ਕਲਾਸ ਇੰਚਾਰਜ ਅਵਨੀਸ਼ ਕੁਮਾਰ ਨੇ ਆਖਿਆ ਕਿ ਵਿਦਿਆਰਥਣ ਜਿਥੇ ਪੜ੍ਹਾਈ ਵਿੱਚ ਅਹਿਮ ਪੋੁਜ਼ੀਸ਼ਨਾਂ ਹਾਸਲ ਰਹੀ ਹੈ, ਉਥੇ ਖੇਡਾਂ ਵਿੱਚ ਵੀ ਨਾਮ ਕਮਾ ਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੀ ਹੈ।
ਇਸ ਮੌਕੇ ਜਥੇਦਾਰ ਗੁਰਮੁੱਖ ਸਿੰਘ, ਸਰਪੰਚ ਜਗਤਾਰ ਸਿੰਘ ਅਤੇ ਸਮੂਹ ਪੰਚਾਇਤ ਬਾਜੀਗਰ ਬਸਤੀ ਬਡਬਰ, ਅਧਿਆਪਕ ਰਿਸ਼ੀ ਸ਼ਰਮਾ, ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਬਲਵਿੰਦਰ ਸਿੰਘ ਮਾਸਟਰ, ਮੈਡਮ ਕੁਲਵੰਤ ਕੌਰ, ਲੈਕਚਰਾਰ ਗੁਰਪ੍ਰੀਤ ਕੌਰ, ਮੈਡਮ ਤਰਨਜੋਤ ਕੌਰ, ਅਨੀਤਾ ਪਾਠਕ, ਲੈਕਚਰਾਰ ਜਸਵੀਰ ਕੌਰ, ਲੈਕਚਰਾਰ ਨੀਲਮ ਰਾਣੀ ਯਸ਼ਪਾਲ ਗੁਪਤਾ, ਮਨਦੀਪ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …