Sunday, September 8, 2024

ਪ੍ਰਮਾਤਮਾ ਪ੍ਰਤੀ ਪ੍ਰੇਮ ਤੇ ਨਿਰਸਵਾਰਥ ਭਾਵਨਾ ਨਾਲ ਹੀ ਹੋ ਸਕਦੀ ਹੈ ਅਧਿਆਤਮਕ ਗਿਆਨ ਦੀ ਪ੍ਰਾਪਤੀ – ਸ਼ਿਵਾਨੀ ਕ੍ਰਿਸ਼ਨਾ ਸ਼ੁਕਲ

ਭੀਖੀ, 17 ਫਰਵਰੀ (ਕਮਲ ਜ਼ਿੰਦਲ) – ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਸ਼ਿਵ ਮੰਦਰ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਿਵ ਮੰਦਰ ਵਿਖੇ ਕਰਵਾਈ ਜਾ ਰਹੀ ਸ਼੍ਰੀ ਮਦ ਭਾਗਵਤ ਕਥਾ ਦੌਰਾਨ ਸ਼੍ਰੀ ਕ੍ਰਿਸ਼ਨ ਜਨਮ ਦੀ ਧੂਮ ਰਹੀ।ਇਸ ਮੌਕੇ ਜਿਥੇ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਵੰਡਿਆਂ ਗਿਆ, ਉਥੇ ਸ਼ਰਧਾਲੂਆਂ ਨੇ ਨੱਚ ਗਾ ਕੇ ਆਪਣੀ ਹਾਜ਼ਰੀ ਲਵਾਈ।ਕਥਾ ਪੂਜਨ ਅਤੇ ਆਰਤੀ ਦੀ ਰਸਮ ਕੁਲਵੰਤ ਰਾਏ ਇੰਡੇਨ ਗੈਸ ਏਜੰਸੀ ਵਾਲੇ ਵਲੋਂ ਆਪਣੇ ਪਰਿਵਾਰ ਸਹਿਤ, ਸੰਜੀਵ ਸਿੰਗਲਾ ਅਤੇ ਵਿਜੇ ਸਿੰਗਲਾ ਵੱਲੋਂ ਪਰਿਵਾਰ ਸਹਿਤ ਅਤੇ ਡਾ. ਰਮੇਸ਼ ਸ਼ਾਰਦਾ ਸਾਬਕਾ ਡਾਇਰੈਕਟਰ ਹੋਮਿਉਪੈਥੀ ਪੰਜਾਬ, ਡਾ. ਅਰਜੁਨ ਸ਼ਾਰਦਾ ਮੈਡੀਕਲ ਅਫਸਰ ਖਿਆਲਾ ਕਲਾਂ ਵੱਲੋਂ ਕਰਵਾਈ ਗਈ।ਸ਼੍ਰੀ ਮਦ ਭਗਵਤ ਕਥਾ ਸਪਤਾਹ ਯੱਗ ਦੌਰਾਨ ਪ੍ਰਵਚਨ ਕਰਦੇ ਹੋਏ ਵਰਿੰਦਾਵਣ ਤੋਂ ਪੁੱਜੇ ਸ਼ਿਵਾਨੀ ਕ੍ਰਿਸ਼ਨਾ ਸ਼ੁਕਲ ਨੇ ਪ੍ਰਭੂ ਦਾ ਗੁਣਗਾਣ ਕਰਦਿਆ ਕਿਹਾ ਕਿ ਪ੍ਰਮਾਤਮਾ ਪ੍ਰਤੀ ਪ੍ਰੇਮ ਅਤੇ ਨਿਰਸਵਾਰਥ ਭਾਵਨਾ ਨਾਲ ਕੀਤੀ ਭਗਤੀ ਕਰਕੇ ਹੀ ਅਧਿਆਤਮਕ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਹਰ ਪ੍ਰਾਣੀ ਨੂੰ ਸਮਾਜ ਅਤੇ ਨਿੱਜੀ ਕਲਿਆਣ ਲਈ ਗਿਆਨ ਪ੍ਰਾਪਤੀ ਵੱਲ ਅਗਰਸਰ ਹੋਣਾ ਚਾਹੀਦਾ ਹੈ ਅਤੇ ਇਸ ਵਾਸਤੇ ਸੰਗਤ ਦਾ ਮਾਧਿਅਮ ਸਭ ਤੋਂ ਸਰਲ ਵਿਧੀ ਹੈ।ਉਨ੍ਹਾ ਰੱਬ ਰੂਪੀ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਉਦਾਹਰਨ ਦਿੰਦੇ ਸਮਝਾਇਆ ਕਿ ਉਨ੍ਹਾਂ ਨੂੰ ਵੀ ਈਸ਼ਵਰ ਦੀ ਪ੍ਰਾਪਤੀ ਲਈ ਕਿਸ ਤਰਾਂ ਘੋਰ ਤਪੱਸਿਆ ਕਰਨੀ ਪਈ ਅਤੇ ਮਨੱਖੀ ਕਲਿਆਣ ਲਈ ਕਿਵੇਂ ਕਾਰਜ਼ ਕੀਤੇ।ਉਨ੍ਹਾਂ ਕਿਹਾ ਕਿ ਹੁਣ ਭੌਤਿਕੀ ਜਰੂਰਤਾਂ ਕਾਰਨ ਅਸੀ ਆਪਣੇ ਮਾਰਗ ਤੋਂ ਭਟਕ ਰਹੇ ਹਾਂ ਜਿਸ ਕਰਕੇ ਅਨੇਕਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਉਪਜ ਰਹੀਆਂ ਹਨ, ਨੂੰ ਠੱਲਣ ਲਈ ਮਹਾਂਪੁਰਸ਼ਾ ਦਾ ਸੰਗ ਅਤੇ ਸਮੂਹਿਕ ਸੰਗਤ ਦੀ ਅਤਿ ਜਰੂਰਤ ਹੈ ਤਾ ਜੋਂ ਹਰ ਕੋਈ ਅਮਨ ਚੈਨ ਨਾਲ ਆਪਣਾ ਜੀਵਨ ਬਸਰ ਕਰ ਸਕੇ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਹਰਮੇਸ਼ ਲਾਲ ਮਿੱਤਲ, ਰਾਮ ਚੰਦ ਜਿੰਦਲ, ਕਾਲਾ ਮਹੰਤ, ਪੁਨੀਤ ਗੋਇਲ, ਸੋਨੂੰ ਸ਼ਰਮਾ, ਚਿੰਕੂ ਸਿੰਗਲਾ, ਵਰਿੰਦਰ ਜਿੰਦਲ, ਪ੍ਰਮੌਦ ਸਿੰਗਲਾ, ਨਰਿੰਦਰ ਜਿੰਦਲ, ਗਗਨਦੀਪ ਮਿੱਤਲ, ਰਾਹੁਲ ਜ਼ਿੰਦਲ ਅਤੇ ਪ੍ਰਵੀਨ ਅਲੀਸ਼ੇਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …