Friday, June 21, 2024

ਹਰਪਾਲ ਸਿੰਘ ਵੇਰਕਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਜਾਟ ਮਹਾਸਭਾ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਅਤੇ ਕੌਂਸਲਰ ਹਰਪਾਲ ਸਿੰਘ ਵੇਰਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਮਾਤਾ ਜੋਗਿੰਦਰ ਕੌਰ ਦਾ ਦੇਹਾਂਤ ਹੋ ਗਿਆ।ਮਾਤਾ ਜੋਗਿੰਦਰ ਕੌਰ ਦਾ ਸੰਸਕਾਰ ਵੇਰਕਾ ਸਮਸ਼ਾਨਘਾਟ ਵਿਖੇ ਕੀਤਾ ਗਿਆ।ਐਸ.ਐਸ.ਪੀ ਵਿਜੀਲੈਂਸ ਲੁਧਿਆਣਾ ਸੂਬਾ ਸਿੰਘ, ਡੀ.ਐਸ.ਪੀ ਰਵੀ ਸ਼ੇਰ ਸਿੰਘ, ਹੈਰੀਟੇਜ ਕਲੱਬ ਦੇ ਐਡਮੀਨ ਅਫਸਰ ਤਜਿੰਦਰ ਸਿੰਘ ਰਾਜਾ, ਕੌਂਸਲਰ ਪਰਮਿੰਦਰ ਕੌਰ, ਐਸ.ਐਚ.ਓ ਸ਼ਿਵ ਦਰਸ਼ਨ ਸਿੰਘ,‘ਆਪ‘ ਦੇ ਸੀਨੀਅਰ ਆਗੂ ਹਰਿੰਦਰ ਸਿੰਘ, ਫਤਿਹ ਜੰਗ ਸਿੰਘ ਹੁੰਦਲ, ਜੋਰਾਵਰ ਸਿੰਘ, ਕੌਂਸਲਰ ਨਵਦੀਪ ਸਿੰਘ ਹੁੰਦਲ, ਪਲਵਿੰਦਰ ਸਿੰਘ ਪੱਪੂ, ਪਰਮਜੀਤ ਸਿੰਘ ਪੰਮਾ, ਪ੍ਰੋ. ਬਲਦੇਵ ਸਿੰਘ, ਨਵਤੇਜ ਸਿੰਘ ਬਿੱਟੂ ਜਥੇ. ਜਸਵਿੰਦਰ ਸਿੰਘ ਵੇਰਕਾ, ਠੇਕੇਦਾਰ ਸੁਭਾਸ਼ ਰਾਏ ਲਾਲੀ, ਸੰਦੀਪ ਸੰਨੀ, ਮਨਿੰਦਰ ਸਿੰਘ ਲੱਕੀ, ਸਰਤਾਜ ਸਿੰਘ ਰੰਧਾਵਾ, ਮਨਪ੍ਰੀਤ ਮੰਨਾ, ਬੱਬਲੂ ਹੁੰਦਲ, ਕਮਲ ਬੀਰ ਰਾਣਾ, ਲਵ ਦੋਧੀ, ਰਣਜੀਤ ਸਿੰਘ ਕੇ.ਬੀ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਮਾਸਟਰ ਹਰਪਾਲ ਸਿੰਘ ਵੇਰਕਾ, ਤਜਿੰਦਰ ਸਿੰਘ ਰਾਜਾ, ਕੌਂਸਲਰ ਪਰਮਿੰਦਰ ਕੌਰ ਅਤੇ ਹੋਰ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …