Friday, March 1, 2024

ਗੁ. ਨਾਨਕਿਆਣਾ ਸਾਹਿਬ ਦੇ ਮੈਨੇਜਰ ਦੀ ਬਦਲੀ ਦੇ ਰੋਸ ਵਜੋਂ ਐਸ.ਜੀ.ਪੀ.ਸੀ ਮੈਂਬਰ ਚੰਗਾਲ ਨੇ ਲਾਇਆ ਧਰਨਾ

ਸੰਗਰੂਰ, 21 ਫਰਵਰੀ (ਜਗਸੀਰ ਲੌਂਗੋਵਾਲ) – ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਮੈਨੇਜਰ ਦਰਸ਼ਨ ਸਿੰਘ ਢੀਂਡਸਾ ਨੂੰ ਬਦਲੀ ਕਰਕੇ ਉਸ ਦੀ ਥਾਂ ਐਸ.ਜੀ.ਪੀ.ਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਦੇ ਪੁੱਤਰ ਮਨਦੀਪ ਸਿੰਘ ਨੂੰ ਮੈਨੇਜਰ ਲਾਉਣ ਦੇ ਰੋਸ ਵਜੋਂ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ ਨੇ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਧਰਨਾ ਦਿੱਤਾ।
ਐਸ.ਜੀ.ਪੀ.ਸੀ ਮੈਂਬਰ ਚੰਗਾਲ ਨੇ ਦੱਸਿਆ ਕਿ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਬਤੌਰ ਮੈਨੇਜਰ ਸੇਵਾਅ ਨਿਭਾ ਰਹੇ ਦਰਸ਼ਨ ਸਿੰਘ ਢੀਂਡਸਾ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਅਨੁਸੂਚਿਤ ਪਰਿਵਾਰਾਂ ਨਾਲ ਸਬੰਧਤ ਇੱਕੋ ਇੱਕ ਮੈਨੇਜਰ ਹੈ ਅਤੇ ਇੱਕ ਕਥਾਵਾਚਕ ਵੀ ਹੈ, ਜਿਸ ਦੀ ਥਾਂ ਹੁਣ ਮਨਦੀਪ ਸਿੰਘ ਮੂਲੋਵਾਲ ਪੁੱਤਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ ਨੂੰ ਲਾ ਦਿੱਤਾ ਗਿਆ ਹੈ, ਜੋ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਮੈਨੇਜਰ ਸੀ ਅਤੇ ਉਸ ਦਾ ਪਿੰਡ ਦੇ ਲੋਕਾਂ ਨਾਲ ਵਿਵਾਦ ਚੱਲ ਰਿਹਾ ਹੈ।ਉਸ ਨੂੰ ਸਜ਼ਾ ਦੇਣ ਦੀ ਬਜ਼ਾਏ ਉਚ ਅਹੁੱਦੇ `ਤੇ ਲਗਾ ਦਿੱਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਬਦਲੀ ਰੱਦ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਰੋਸ ਜਾਰੀ ਰਹੇਗਾ।
ਇਸ ਮੌਕੇ ਪਾਲੀ ਕਮਲ ਸਾਬਕਾ ਸਰਪੰਚ ਉਭਾਵਾਲ, ਅਮਿਤ ਕੁਮਾਰ ਗਰੀਬਾ ਪ੍ਰਧਾਨ ਪੇਂਟਰ ਯੂਨੀਅਨ ਸੰਗਰੂਰ ਵੀ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …