Friday, October 18, 2024

ਹੋਮੀ ਭਾਬਾ ਹਸਪਤਾਲ ਦੀ ਟੀਮ ਨੇ ਲਗਾਇਆ ਮੈਡੀਕਲ ਚੈਕਅੱਪ ਕੈਂਪ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਹੋਮੀ ਭਾਬਾ ਹਸਪਤਾਲ ਸੰਗਰੂਰ ਦੀ ਟੀਮ ਵਲੋਂ ਕਸਬਾ ਲੌਂਗੋਵਾਲ ਪੱਤੀ ਸੁਨਾਮੀ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਨਗਰ ਕੌਂਸਲ ਲੌਂਗੋਵਾਲ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਡਾਕਟਰ ਵਨੀਤਾ ਭਾਬਾ ਨਿਗਰਾਨੀ ਹੇਠ ਇਸ ਕੈਂਪ ਵਿੱਚ ਔਰਤਾਂ ਦੇ ਮੂੰਹ ਛਾਤੀ ਤੇ ਬੱਚੇਦਾਨੀ ਸੰਬੰਧੀ ਰੋਗਾਂ ਦਾ ਚੈਕਅੱਪ ਕੀਤਾ ਗਿਆ।ਕੈਂਪ ਵਿੱਚ ਲਗਭਗ 200 ਔਰਤਾਂ ਨੇ ਆਪਣੀਆਂ ਬਿਮਾਰੀਆਂ ਦੀ ਜਾਂਚ ਕਰਵਾਈ।ਡਾਕਟਰਾਂ ਦੀ ਟੀਮ ਵਲੋਂ ਔਰਤਾਂ ਨੂੰ ਮੂੰਹ, ਛਾਤੀ ਤੇ ਬੱਚੇਦਾਨੀ ਦੇ ਕੈਂਸਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾਕਟਰ ਮੋਨਿਕਾ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ,ਅਮਨਦੀਪ ਕੌਰ, ਬੇਅੰਤ ਕੌਰ, ਚਰਨਜੀਤ ਕੌਰ, ਰਾਜ ਕੁਮਾਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਆਸ਼ਾ ਵਰਕਰਾਂ ਜਸਪ੍ਰੀਤ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ ਤੇ ਨਿੱਕੀ ਕੌਰ ਨੇ ਸੇਵਾਵਾਂ ਨਿਭਾਈਆਂ ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਕੁੱਕਾ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਸ੍ਰੀਮਤੀ ਰੀਨਾ ਰਾਣੀ, ਆਪ ਦੇ ਸ਼ਹਿਰੀ ਪ੍ਰਧਾਨ ਸ਼ਿਸਨਪਾਲ ਗਰਗ, ਡਾ. ਅੰਬੇਦਕਰ ਭਵਨ ਲੌਂਗੋਵਾਲ ਦੇ ਪ੍ਰਧਾਨ ਗੁਲਜ਼ਾਰ ਸਿੰਘ, ਨਛੱਤਰ ਸਿੰਘ ਨਾਟੀ, ਆਪ ਆਗੂ ਯਸ਼ਪਾਲ ਸਿੰਘ, ਦਰਵਾਰਾ ਸਿੰਘ, ਅਜਾਇਬ ਸਿੰਘ, ਸੁਖਵਿੰਦਰ ਸਿੰਘ, ਨਾਇਬ ਸਿੰਘ, ਮਲਵਿੰਦਰ ਸਿੰਘ ਸੀਟੂ ਆਦਿ ਮੌਜ਼ੂਦ ਸਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …