ਭੀਖੀ, 24 ਫਰਵਰੀ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਮਿਤੀ 21 ਤੋਂ 24 ਫਰਵਰੀ ਤੱਕ ਮਾਪੇ ਓਰੀਐਂਟੇਸ਼ਨ ਪ੍ਰੋ
ਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕੀਤੀ।ਨਰਸਰੀ ਜਮਾਤ ਤੋਂ ਲੈ ਕੇ ਯੂ.ਕੇ.ਜੀ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੇ ਇਸ ਵਿੱਚ ਭਾਗ ਲਿਆ।ਸਕੂਲ ਪ੍ਰਿੰਸੀਪਲ ਡਾ. ਪਰਾਸ਼ਰ ਨੇ ਸਕੂਲ ਦੀਆਂ ਉਪਲੱਬਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਹਰ ਸੰਭਵ ਯਤਨ ਕਰ ਰਿਹਾ ਹੈ, ਪ੍ਰੰਤੂ ਇਸ ਲਈ ਮਾਤਾ-ਪਿਤਾ ਦਾ ਯੋਗਦਾਨ ਵੀ ਮਹੱਤਵਪੂਰਨ ਹੁੰਦਾ ਹੈ।ਸਾਰੇ ਮਾਪਿਆਂ ਤੋਂ ਉਹਨਾਂ ਦੇ ਸੁਝਾਅ ਵੀ ਮੰਗੇ ਗਏ।ਮਾਤਾ-ਪਿਤਾ ਨੇ ਕਿਹਾ ਕਿ ਇਸ ਸਕੂਲ ਵਿੱਚ ਪੜ੍ਹਦੇ ਬੱਚੇ ਮਿਅਰੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਗ੍ਰਹਿਣ ਕਰ ਰਹੇ ਹਨ।ਪ੍ਰੋਗਰਾਮ ਪ੍ਰਾਇਮਰੀ ਵਿੰਗ ਮੁਖੀ ਸ਼੍ਰੀਮਤੀ ਗੀਤਾ ਨੇਗੀ ਅਤੇ ਸ਼ਿਸ਼ੂ ਵਾਟਿਕਾ ਪ੍ਰਮੁੱਖ ਸ਼੍ਰੀਮਤੀ ਕੋਮਲਜੀਤ ਕੌਰ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਖਤਮ ਹੋਇਆ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media