Sunday, December 22, 2024

ਕਮਿਸ਼ਨ ਕੋਲ ਪੁੱਜਾ 10 ਦਿਨਾਂ ਤੋਂ ਲਾਪਤਾ ਨੌਜਵਾਨ ਦਾ ਮਾਮਲਾ

ਪਰਿਵਾਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਾਏ ਗਏ ਦੋਸ਼

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – 10 ਦਿਨਾਂ ਤੋਂ ਲਾਪਤਾ ਨੌਜਵਾਨ ਦਾ ਮਾਮਲਾ ਘੱਟਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ।ਘੱਟਗਿਣਤੀ ਕਮਿਸ਼ਨਰ ਪੰਜਾਬ ਦੇ ਮੈਂਬਰ ਡਾ. ਸੁਭਾਸ਼ ਮਸੀਹ ਥੋਬਾ ਨੂੰ ਅੱਜ ਸਾਰੇ ਮਸਲੇ ਬਾਰੇ ਮਿਲ ਕੇ ਜਾਣੂ ਕਰਵਾਉਦੇ ਹੋਏ ਲੜਕੇ ਦੇ ਪਿਤਾ ਬਲਵਿੰਦਰ ਸਹੋਤਾ ਵਾਸੀ ਛੇਹਰਟਾ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿਛਲੇ 10 ਦਿਨਾਂ ਤੋ ਲਾਪਤਾ ਹੈ।ਉਨਾਂ ਦਾ ਬੇਟਾ ਰਣਜੀਤ ਐਵੀਨਿਊ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿਚ ਨੋਕਰੀ ਕਰਦਾ ਸੀ ਅਤੇ 15 ਫਰਵਰੀ 23 ਨੂੰ ਸ਼ਾਮ ਨੂੰ ਫੋਨ ਕਰਕੇ ਦੱਸਿਆ ਕਿ ਉਹ ਦਫਤਰ ਦੇ ਕੰਮ ਚੰਡੀਗੜ ਜਾ ਰਿਹਾ ਹੈ।ਜਦ ਅਗਲੇ ਦਿਨ ਸਵੇਰੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ, ਜਿਸ ਦਾ ਅੱਜ ਤੱਕ ਸਾਨੂੰ ਪਤਾ ਨਹੀ ਲੱਗਾ।ਇਸ ਸਬੰਧ ਵਿਚ ਥਾਣਾ ਰਣਜੀਤ ਐਵੀਨਿਊ ਵਿਖੇ ਆਪਣੀ ਦਰਖਾਸਤ 17 ਫਰਵਰੀ ਨੂੰ ਦੇ ਦਿੱਤੀ ਸੀ।ਪਰ ਪੁਲਸ ਵਲੋ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ।ਇਸ ਸਬੰਧ ਵਿਚ ਪਰਿਵਾਰਿਕ ਮੈਬਰਾਂ ਵਲੋ ਥਾਣਾ ਖਰੜ ਵਿਖੇ ਵੀ 19 ਫਰਵਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਪਰ ਪਰਿਵਾਰ ਨੂੰ ਅੱਜ ਤੱਕ ਆਪਣੇ ਬੇਟੇ ਬਾਰੇ ਕੁੱਝ ਵੀ ਪਤਾ ਨਹੀ ਹੈ।
ਇਸ ਬਾਬਤ ਮੈਬਰ ਘੱਟਗਿਣਤੀ ਕਮਿਸ਼ਨਰ ਪੰਜਾਬ ਵਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਮੋਹਾਲੀ ਪੁਲਿਸ ਤੋਂ ਵੀ ਇਸ ਸਬੰਧ ‘ਚ ਜਲਦੀ ਕਾਰਵਾਈ ਕਰਨ ਲਈ ਕਹਿਣਗੇ ਤਾਂ ਜੋ ਪਰਿਵਾਰ ਦਾ ਲੜਕਾ ਮਿਲ ਸਕੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …