Friday, December 27, 2024

ਪਾਵਰਕਾਮ ਦੇ ਪੈਨਸ਼ਨਰਾਂ ਵਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ 10 ਮਾਰਚ ਨੂੰ

ਸਮਰਾਲਾ ਮੰਡਲ ਤੋਂ ਪੈਨਸ਼ਨਰ ਵੱਡੀ ਗਿਣਤੀ ਵਿੱਚ ਧਰਨੇ ‘ਚ ਹੋਣਗੇ ਸ਼ਾਮਲ -ਸਿਕੰਦਰ ਸਿੰਘ

ਸਮਰਾਲਾ, 28 ਫਰਵਰੀ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਜ਼ਰੂਰੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਟੇਟ ਕਮੇਟੀ ਵਲੋਂ 10 ਮਾਰਚ ਨੂੰ ਹੈਡ ਆਫਿਸ ਪਟਿਆਲਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਅਤੇ ਮੁਜ਼ਾਹਰੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਡਲ ਕਮੇਟੀ ਦੇ ਅਹੁੱਦੇਦਾਰਾਂ ਦੀਆਂ ਧਰਨੇ ਨੂੰ ਸਫ਼ਲ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਮੈਂਬਰਸ਼ਿਪ ਨਿਵਿਆਉਣ ਲਈ ਵੀ ਉਪਰਾਲੇ ਕਰਨ ਨੂੰ ਕਿਹਾ ਗਿਆ।ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇੱਕ ਬੱਸ ਮਾਛੀਵਾੜਾ ਸਾਹਿਬ ਅਤੇ ਦੂਸਰੀ ਬੱਸ ਕੋਹਾੜੇ ਤੋਂ ਸਵੇਰੇ 9.00 ਵਜੇ ਰਵਾਨਾ ਹੋਵੇਗੀ।
ਪਿਛਲੇ ਦਿਨੀਂ ਪੈਨਸ਼ਨਰਾਂ ਦੇ ਲੰਬੇ ਸਮੇਂ ਪੈਡਿੰਗ ਪਏ ਮੈਡੀਕਲ ਬਿੱਲਾਂ ਸਬੰਧੀ ਇੱਕ ਵਫਦ ਸਿਕੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਮੁੱਖ ਮੈਡੀਕਲ ਅਫਸਰ ਲੁਧਿਆਣਾ ਨੂੰ ਮਿਲਿਆ ਸੀ॥ਪੈਨਸ਼ਨਰਾਂ ਮੈਡੀਕਲ ਬਿੱਲ ਸਮੇਂ ਸਿਰ ਪਾਸ ਕਰਨ ਸਬੰਧੀ ਬੇਨਤੀ ਕੀਤੀ ਸੀ।ਮੁੱਖ ਮੈਡੀਕਲ ਅਫਸਰ ਨੇ ਵਫਦ ਨੂੰ ਯਕੀਨ ਦਿਵਾਇਆ ਸੀ ਕਿ ਜੋ ਬਿੱਲ ਡਾਇਰੈਕਟਰ ਹੈਲਥ ਵਲੋਂ ਪਾਸ ਕਰਨੇ ਬਣਦੇ ਹਨ, ਉਹ ਜਲਦੀ ਭੇਜ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਸੂਚੀ ਜਥੇਬੰਦੀ ਨੂੰ ਭੇਜ ਦਿੱਤੀ ਜਾਵੇਗੀ, ਜੋ ਅਜੇ ਤੱਕ ਨਹੀਂ ਭੇਜੀ ਗਈ।ਮੀਟਿੰਗ ਵਿੱਚ ਇੰਜੀ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ., ਇੰਜ: ਜੁਗਲ ਕਿਸ਼ੋਰ ਸਾਹਨੀ, ਇੰਜ: ਦਰਸ਼ਨ ਸਿੰਘ ਜੇ.ਈ, ਜਗਤਾਰ ਸਿੰਘ ਪ੍ਰੈਸ ਸਕਤਰ, ਮਹੇਸ਼ ਕੁਮਾਰ ਖਮਾਣੋਂ, ਜਸਵੰਤ ਸਿੰਘ ਢੰਡਾ, ਅਮਰਜੀਤ ਸਿੰਘ ਮਾਛੀਵਾੜਾ, ਪ੍ਰੇਮ ਚੰਦ ਭਲਾਲੋਕ, ਪ੍ਰੇਮ ਕੁਮਾਰ ਸਮਰਾਲਾ, ਭੁਪਿੰਦਰਪਾਲ ਚਹਿਲਾਂ, ਜਗਪਾਲ ਸਿੰਘ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …