Tuesday, February 27, 2024

ਏਡਜ਼ ਪ੍ਰਤੀ ਜਾਣਕਾਰੀ ਹੀ ਇਸ ਤੋਂ ਬਚਾਅ ਲਈ ਹੈ ਮਦਦਗਾਰ ਹੈ – ਡਾ. ਚਰਨਜੀਤ ਸਿੰਘ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਆਮ ਲੋਕਾਂ ਨੂੰ ਐਚ.ਆਈ.ਵੀ/ਏਡਜ ਵਰਗੀ ਭਿਆਨਕ ਬੀਮਾਰੀ ਪ੍ਰਤੀ ਜਾਗਰੂਕ ਕਰਨ ਲਈ ਦਫਤਰ ਸਿਵਲ ਸਰਜਨ ਤੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਐਚ.ਆਈ.ਵੀ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਵੈਨ ਏਡਜ਼ ਬੀਮਾਰੀ ਨੂੰ ਦਰਸ਼ਾਉਦੇ ਲੱਛਣ, ਇਲਾਜ਼ ਤੇ ਬਚਾਓ ਦੇ ਸਾਧਨਾਂ ਪ੍ਰਤੀ ਜਾਣਕਾਰੀ ਨਾਲ ਭਰਪੂਰ ਹੈ।ਏਡਜ ਪ੍ਰਤੀ ਜਾਣਕਾਰੀ ਹੀ ਇਸ ਤੋਂ ਬਚਾਓ ਲਈ ਮਦਦਗਾਰ ਹੋ ਸਕਦੀ ਹੈ।ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਏਡਜ਼ ਪ੍ਰਤੀ ਸਾਵਧਾਨ ਰਹਿਣ ਅਤੇ ਇਸ ਬੀਮਾਰੀ ਦਾ ਸ਼ੱਕ ਹੋਣ ‘ਤੇ ਕਿਸੇ ਵੀ ਨੇੜਲੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।ਦੱਸਣਯੋਗ ਹੈ ਕਿ ਏਡਜ਼ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਤੇ ਮਰੀਜ਼ ਦਾ ਨਾਮ ਅਤੇ ਰਿਪੋਰਟ ਵੀ ਗੁਪਤ ਰੱਖੀ ਜਾਂਦੀ ਹੈ।ਉਨਾਂ ਦੱਸਿਆ ਕਿ ਜੋ ਲੋਕ ਨਸ਼ੇ ਨੂੰ ਟੀਕੇ ਦੇ ਰੂਪ ਵਿੱਚ ਲੈਂਦੇ ਹਨ, ਉਨਾਂ ਨੂੰ ਏਡਜ਼ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ।ਉਨਾਂ ਕਿਹਾ ਕਿ ਇਹ ਵੈਨ 28 ਫਰਵਰੀ ਤੋਂ 18 ਮਾਰਚ ਤੱਕ 20 ਦਿਨ ਜਿਲ੍ਹਾ ਅੰਮ੍ਰਿਤਸਰ ਵਿੱਚ ਰਹੇਗੀ ਅਤੇ ਲਗਭਗ 100 ਪਿੰਡਾਂ ਨੂੰ ਕਵਰ ਕਰੇਗੀ।ਹਰ ਪਿੰਡ ਵਿੱਚ ਐਚ.ਆਈ.ਵੀ ਟੈਸਟ ਮੁਫਤ ਕੀਤੇ ਜਾਣਗੇ।ਉਨਾਂ ਕਿਹਾ ਕਿ ਇਸ ਵੈਨ ਦੇ ਨਾਲ ਇੱਕ ਨੁੱਕੜ ਨਾਟਕ ਟੀਮ ਰਾਹੀਂ ਵੀ ਰੋਜ਼ਾਨਾਂ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾਵੇਗਾ।ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ, ਜਿਲ੍ਹਾ ਟੀਕਾਕਰਣ ਅਫਸਰ ਡਾ. ਕੰਵਲਜੀਤ ਸਿੰਘ, ਜਿਲ੍ਹਾ ਬੀ.ਸੀ.ਜੀ ਅਫਸਰ ਡਾ’ ਰਾਘਵ ਗੁਪਤਾ ਆਦਿ ਹਾਜ਼ਰ ਸਨ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …