ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਧਾਰਮਿਕ ਪ੍ਰੀਖਿਆ ’ਚ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਸਬੰਧੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਕੇ ਧਵਨ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਅਤੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਟੈਕਨਾਲੋਜੀ ਦੇ ਵਿਦਿਆਰਥੀਆਂ ਦੇ ਵਿਭਾਗੀ ਪੱਧਰ ’ਤੇ ਧਾਰਮਿਕ ਪ੍ਰੀਖਿਆ ਮੁਕਾਬਲੇ ਲਈ ਆਯੋਜਿਤ ਕੀਤੇ ਗਏ, ਜਿਸ ’ਚ ਜੇਤੂਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਡਾ. ਧਵਨ ਨੇ ਕਿਹਾ ਕਿ ਸਮਾਗਮ ’ਚ ਉਕਤ ਕਾਲਜ਼ਾਂ ਦੇ ਕਰੀਬ 40 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ।ਡੀ. ਫਾਰਮਿਸਟ ਪਹਿਲੇ ਸਾਲ ਦੇ ਕੁਲਦੀਪ ਸਿੰਘ ਨੇ ਪ੍ਰਸੰਸਾ ਸਰਟੀਫਿਕੇਟ ਦੇ ਨਾਲ 3100 ਰੁਪਏ ਦਾ ਨਕਦ ਇਨਾਮ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦ ਕਿ ਬੀ. ਫਾਰਮ ਚੌਥੇ ਸਮੈਸਟਰ ਦੀ ਤਨੂਅਸ਼ਮੀਤ ਕੌਰ ਨੇ ਦੂਜਾ ਅਤੇ ਬੀ. ਫਾਰਮ 8ਵੇਂ ਸਮੈਸਟਰ ਦੇ ਸਰਵਪ੍ਰੀਤ ਸਿੰਘ ਨੇ ਤੀਜ਼ਾ ਸਥਾਨ ਪ੍ਰਾਪਤ ਕਰ ਕੇ ਕ੍ਰਮਵਾਰ 2100 ਰੁਪਏ ਅਤੇ 1100 ਰੁਪਏ ਦੇ ਨਕਦ ਇਨਾਮ ਹਾਸਲ ਕੀਤੇ।ਉਨ੍ਹਾਂ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਅਗਾਂਹ ਭਵਿੱਖ ’ਚ ਸਿਖ਼ਰਾਂ ਨੂੰ ਛੂਹਣ ਦੀ ਕਾਮਨਾ ਕਰਦਿਆਂ ਉਤਸ਼ਾਹਿਤ ਕੀਤਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …