Thursday, September 28, 2023

ਖ਼ਾਲਸਾ ਕਾਲਜ ਵਿਖੇ ‘ਲਿੰਗ ਸਮਾਨਤਾ ’ਤੇ ਪੋਸਟਰ ਮੁਕਾਬਲਾ’

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵਲੋਂ ਲਿੰਗ ਸਮਾਨਤਾ ਬਾਰੇ ਪੋਸਟਰ ਮੁਕਾਬਲਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਉਘੇ ਗਾਇਨੀਕੋਲੋਜਿਸਟ ਡਾ. ਗਗਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ: ਮਹਿਲ ਸਿੰਘ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਜ ਦੀ ਉਨਤੀ ਲਈ ਲਿੰਗ ਸਮਾਨਤਾ ਦੀ ਮਹੱਤਤਾ ਨੂੰ ਆਪਣੇ ਮਨਾਂ ’ਚ ਬਿਠਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਲਈ ਮੁਕਾਬਲੇ ਦਾ ਉਦੇਸ਼ ਇਕ ਅਜਿਹੀ ਚੁਣੌਤੀ ‘ਲਿੰਗ ਸੰਵੇਦਨਸ਼ੀਲਤਾ’ ਦੇ ਮੁੱਦੇ ਬਾਰੇ ਜਾਗਰੂਕਤਾ ਫੈਲਾਉਣਾ ਸੀ।
ਡਾ. ਗਗਨਦੀਪ ਕੌਰ ਨੇ ਕਿਹਾ ਕਿ ਇਕ ਪ੍ਰਗਤੀਸ਼ੀਲ ਰਾਸ਼ਟਰ ਦੇ ਵਿਕਾਸ ਲਈ ਲਿੰਗ ਸਮਾਨਤਾ ਹੈ, ਕਿਉਕਿ ਔਰਤਾਂ ਵਿਸ਼ਵ ਦੀ ਅੱਧੀ ਆਬਾਦੀ ਦਾ ਹਿੱਸਾ ਹਨ।ਉਨ੍ਹਾਂ ਕਿਹਾ ਕਿ ਲਿੰਗ ਸਮਾਨਤਾ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨੂੰ ਰੋਕਦੀ ਹੈ।ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਹੈ, ਉਹ ਸਮਾਜ ਜੋ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਮਝਦੇ ਹਨ, ਸੁਰੱਖਿਅਤ ਅਤੇ ਸਿਹਤਮੰਦ ਹੁੰਦੇ ਹਨ।
ਕਲੱਬ ਦੇ ਨੋਡਲ ਅਫਸਰ (ਮਹਿਲਾ) ਡਾ. ਸਵਰਾਜ ਕੌਰ ਨੇ ਬੁਲਾਰੇ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਅਜੋਕੇ ਸਮਾਜ ’ਚ ਵਿਗੜ ਰਹੀਆਂ ਕਦਰਾਂ-ਕੀਮਤਾਂ ਦੀ ਜੜ੍ਹ ਅਸਮਾਨਤਾਵਾਂ ਹਨ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਪੋਸਟਰ ਇਸ ਮੁੱਦੇ ਪ੍ਰਤੀ ਜਾਗਰੂਕਤਾ ਫ਼ੈਲਾਉਣ ’ਚ ਵਿਸ਼ੇਸ਼ ਯੋਗਦਾਨ ਪਾਉਂਦਾ ਹੈ।
ਕਲੱਬ ਦੇ ਨੋਡਲ ਅਫ਼ਸਰ (ਪੁਰਸ਼) ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਦੱਸਿਆ ਕਿ ਇਸ ਅਸਮਾਨਤਾ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਾਜ ਦੀਆਂ ਡੂੰਘੀਆਂ ਜੜ੍ਹਾਂ ਨੂੰ ਕੱਟਣ ਦੀ ਲੋੜ ਹੈ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦੀ ਸਮਝ ਤੋਂ ਜਾਣੂ ਕਰਵਾਉਣ ਅਤੇ ਕਾਰੋਬਾਰ ਖੇਤਰਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਹੱਲ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ।ਡਾ. ਗਗਨਦੀਪ ਕੌਰ ਨੇ ਪਹਿਲੇ ਤਿੰਨ ਪੋਸਟਰਾਂ ਦੀ ਚੋਣ ਕੀਤੀ।ਜਿਸ ਵਿੱਚ ਅਮਨਦੀਪ ਕੌਰ ਨੂੰ ਪਹਿਲਾ, ਤਰਨਜੀਤ ਕੌਰ ਨੂੰ ਦੂਜਾ ਅਤੇ ਕਮਲਪ੍ਰੀਤ ਕੌਰ ਤੀਸਰਾ ਐਲਾਨਿਆ ਗਿਆ।
ਇਸ ਮੌਕੇ ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਭੁਪਿੰਦਰ ਸਿੰਘ, ਡਾ. ਗੀਤਿੰਦਰ ਮਾਨ, ਪ੍ਰੋ: ਸੁਪਨਿੰਦਰ ਕੌਰ, ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ, ਡਾ. ਅਮਿਤ ਆਨੰਦ, ਡਾ: ਹੀਰਾ ਸਿੰਘ, ਡਾ. ਪੂਨਮ ਸ਼ਰਮਾ, ਡਾ: ਨਿਧੀ ਸੱਭਰਵਾਲ, ਡਾ. ਅਮਨਪ੍ਰੀਤ ਸਿੰਘ, ਇਸ਼ਿਕਾ, ਵੰਸ਼ਿਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …