ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 15 ਮਾਰਚ 2023 ਨੂੰ ਰੋਜ਼ਗਾਰ ਕੈਂਪ ਲਗਾਇਆ ਜਾਣਾ ਹੈ।ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਦਾਦਾ ਮੋਟਰਜ਼, ਕਟਾਰੀਆ ਟੈਕ ਜ਼ੋਨ, ਬੀਵਾਈਜੇਯੂ`ਜ਼, ਲੀਗਲ ਫਰੇਟ ਲਾਈਨਜ਼ ਆਦਿ ਕੰਪਨੀਆ ਵਲੋਂ ਭਾਗ ਲਿਆ ਜਾਣਾ ਹੈ।ਇਹਨਾਂ ਸਾਰੀਆ ਕੰਪਨੀਆ ਵਲੋਂ ਵੱਖ-ਵੱਖ ਅਸਾਮੀਆ ਲਈ 11000 ਤੋਂ 37000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਸੇਲਜ਼ਮੈਨ, ਟੈਲੀ ਕਾਲਿੰਗ ਤੇ ਇੰਜੀਨੀਅਰ, ਬੀਡੀਏ ਐਂਡ ਡਿਸਪੈਚਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਦਫਤਰ ਦੇ ਨੰਬਰ 9915789068 ‘ਤੇ ਨਾਲ ਸਪੰਰਕ ਕੀਤਾ ਜਾ ਸਕਦਾ ਹੈ।
Check Also
ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ
ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …