Thursday, September 28, 2023

ਸਰੂਪ ਰਾਣੀ ਕਾਲਜ ਵਿਖੇ ਮਨਾਇਆ ਗਿਆ ‘ਮਹਿਲਾ ਦਿਵਸ’

ਅੰਮ੍ਰਿਤਸਰ 13 ਮਾਰਚ (ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਸਰਕਾਰੀ ਮਹਿਲਾ ਕਾਲਜ ਦੇ ਮਹਿਲਾ ਸਸ਼ਕਤੀਕਰਨ ਸੈਲ ਵਲੋਂ ਮਹਿਲਾ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ।ਪ੍ਰਿੰਸੀਪਲ ਪ੍ਰੋ: ਡਾ: ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਹਕਲਾ ਪੂਰਬੀ ਵਿਧਾਇਕਾ ਮੈਡਮ ਜੀਵਨਜੋਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਤਮ ਨਿਰਭਰ ਹੋਣਾ ਅੱਜ ਦੀ ਔਰਤ ਦੀ ਸਭ ਤੋਂ ਵੱਡੀ ਸ਼ਕਤੀ ਹੈ, ਕਿਉਂਕਿ ਇਸ ਨਾਲ ਉਹ ਸ਼ਾਂਤਮਈ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੀ ਹੈ।ਜੇਕਰ ਔਰਤ ਇਸ ਅਧਿਕਾਰ ਦੀ ਵਰਤੋਂ ਕਰਕੇ ਜਿਊਂਦੀ ਹੈ ਤਾਂ ਉਹ ਸਮਾਜ ਲਈ ਕੁੱਝ ਸਾਰਥਕ ਕਰ ਸਕਦੀ ਹੈ।
ਪ੍ਰਿੰਸੀਪਲ ਨੇ ਕਿਹਾ ਕਿ ਆਰਥਿਕ ਤੌਰ ’ਤੇ ਸਸ਼ਕਤ ਹੋਣ ਦੇ ਨਾਲ-ਨਾਲ ਆਤਮ-ਨਿਰਭਰ ਜੀਵਨ ਜਿਊਣ ਦੇ ਨਾਲ-ਨਾਲ ਆਪਣੇ ਫੈਸਲੇ ਵੀ ਖੁਦ ਲਏ ਜਾ ਸਕਦੇ ਹਨ।ਕਰਾਟੇ ਮਾਸਟਰ ਧਨਿਸ਼ਟਾ ਪਾਹੂਜਾ ਨੇ ਲੜਕੀਆਂ ਨੂੰ ਆਪਣੀ ਸੁਰੱਖਿਆ ਲਈ ਕਰਾਟੇ ਦੀ ਸਫਲ ਸਿਖਲਾਈ ਦਿੱਤੀ।ਕਾਲਜ ਦੇ ਐਨ.ਐਸ.ਐਸ ਮਹਿਲਾ ਦਿਵਸ ਨੂੰ ਸਮਰਪਿਤ ਕਈ ਗਤੀਵਿਧੀਆਂ ਜਿਵੇਂ ਭਾਸ਼ਣ, ਕਵਿਤਾ-ਪਾਠ, ਘਰੇਲੂ ਹਿੰਸਾ ’ਤੇ ਨੱਕੜ ਨਾਟਕ ਆਦਿ ਕਰਵਾਏ ਗਏ।ਸਵੈ-ਨਿਰਭਰ ਵਿਦਿਆਰਥਣਾਂ ਨੇ ਵੀ ਆਪਣੇ ਜੀਵਨ ਦੇ ਤਜ਼ਰਬੇ ਸਾਰਿਆਂ ਨਾਲ ਸਾਂਝੇ ਕੀਤੇ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …