Tuesday, December 5, 2023

ਸਰਕਾਰ ਵਲੋਂ ਆਟਾ ਦਾਲ ਸਕੀਮ ਦੀ ਕੀਤੀ ਕਾਣੀ ਵੰਡ ਕਾਰਨ ਗਰੀਬ ਵਰਗ ਦੁੱਖੀ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਸਰਕਾਰ ਵਲੋਂ ਗਰੀਬਾ ਨੂੰ ਦਿੱਤੀ ਜਾ ਰਹੀ ਆਟਾ ਦਾਲ ਸਕੀਮ ਤਹਿਤ ਕਾਣੀ ਵੰਡ ਪਾਉਣ ‘ਤੇ ਗਰੀਬਾਂ ਦੀਆ ਚਿੰਤਾ ਵਿੱਚ ਵਾਧਾ ਹੋ ਗਿਆ ਹੈ।ਸਰਕਾਰ ਵਲੋਂ ਗਰੀਬਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਪਰਵੀਨ ਕੌਰ, ਰਣਜੀਤ ਕੌਰ, ਗੁਰਮੀਤ ਸਿੰਘ, ਬੇਅੰਤ ਸਿੰਘ, ਰੁਲਦੂ ਸਿੰਘ, ਪ੍ਰਗਟ ਸਿੰਘ, ਪਰਮਜੀਤ ਕੌਰ, ਗੁਰਜੀਤ ਕੌਰ ਆਦਿ ਲਾਭਪਾਤਰੀਆਂ ਨੇ ਦੱਸਿਆ ਕਿ ਸਰਕਾਰ ਨੇ ਭਾਵੇਂ ਗਰੀਬਾਂ ਨੂੰ ਕਣਕ ਦੇਣ ਲਈ ਆਪਣੇ ਆਪ ਨੂੰ ਪਾਰਦਰਸ਼ੀ ਢੰਗ ਬਣਾਇਆ ਹੈ, ਪ੍ਰੰਤੂ ਗਰਾਉਂਡ ਲੈਵਲ ‘ਤੇ ਗਰੀਬਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਇੱਕ ਪਾਸੇ ਮਜ਼ਦੂਰ ਵਰਗ ਦਿਨ ਭਰ ਦੀ ਦਿਹਾੜੀ ਛੱਡ ਕੇ ਸਵੇਰੇ ਲਾਇਨ ਵਿੱਚ ਲੱਗ ਕੇ ਆਪਣੀ ਪਰਚੀ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਦਿੱਤਾ ਕੋਟਾ ਖਤਮ ਹੋਣ ਦਾ ਡਿਪੂ ਹੋਲਡਰ ਵਲੋਂ ਐਲਾਨ ਕਰ ਦਿੱਤਾ ਜਾਂਦਾ ਹੈ।ਖੱਪਤਕਾਰਾਂ ਨੂੰ ਸਬੰਧਤ ਡਿਪੂ ਤੋਂ ਰਾਸ਼ਨ ਨਾ ਮਿਲਣ ਕਾਰਨ ਹੋਰ ਲੋਕਾਂ ਨੂੰ ਖੱਜ਼ਲ ਖੁਆਰ ਹੋਣਾ ਪੈਂਦਾ ਹੈ।ਭਾਰਤ ਮੁਕਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਗੁਰਦੀਪ ਹੀਰਾ ਨੇ ਕਿਹਾ ਕਿ ਜਿਹੜੇ ਵੀ ਖੱਪਤਕਾਰ ਦਾ ਰਾਸ਼ਨ ਕਾਰਡ ਜਿਸ ਡਿਪੂ ਹੋਲਡਰ ਕੋਲ ਦਰਜ਼ ਹੈ ਉਸ ਕੋਲੋਂ ਹੀ ਰਾਸ਼ਨ ਮਿਲਣਾ ਚਾਹੀਦਾ ਹੈ।ਅੰਤਰਰਾਸ਼ਟਰੀਯ ਵਾਲਮੀਕਿ ਮਜ਼ਬੀ ਸਿੱਖ ਧਰਮ ਸਮਾਜ ਭਾਰਤ ਦੇ ਜਰਨਲ ਸਕੱਤਰ ਗੁਰਸੇਵਕ ਸਿੰਘ ਸੰਗਰੂਰ ਨੇ ਕਿਹਾ ਕਿ ਕਣਕ ਦੀ ਫੰਡ ਨੂੰ ਲੈ ਕੇ ਜੋ ਸਰਕਾਰ ਨੇ ਸਿਸਟਮ ਤਬਦੀਲ ਕੀਤਾ ਹੈ, ਇਹ ਗਰੀਬ ਲੋਕਾਂ ਦਾ ਸੋਸ਼ਣ ਕੀਤਾ ਹੈ।ਇਸ ਨਾਲ ਸਰਦੇ ਪੁੱਜਦੇ ਪਰਿਵਾਰ ਆਪਣੇ ਅਸਰ ਰਸੂਖ ਕਾਰਨ ਡਿਪੂ ਹੋਲਡਰ ਤੋਂ ਪਹਿਲਾਂ ਹੀ ਆਪਣਾ ਰਾਸ਼ਨ ਬੁੱਕ ਕਰਵਾ ਲੈਂਦੇ ਹਨ। ਇਸ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਲਸ਼ਨ ਅਤੇ ਵੱਖ-ਵੱਖ ਡਿਪੂ ਹੋਲਡਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਵੰਡ ‘ਚ 20 ਫ਼ੀਸਦੀ ਕਟੌਤੀ ਕੀਤੀ ਗਈ ਹੈ।ਜਿਸ ਕਰਕੇ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …