Thursday, January 23, 2025

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦਾ ਸਪਰਿੰਗ ਫ਼ੈਸਟੀਵਲ ਮੁਕਾਬਲੇ ’ਚ ਅਹਿਮ ਸਥਾਨ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ‘ਸਪਰਿੰਗ ਫ਼ੈਸਟੀਵਲ’ ਮੌਕੇ ਫੁੱਲਾਂ, ਪੌਦਿਆਂ ਅਤੇ ਰੰਗੋਲੀ ’ਚ ਵਧੀਆ ਕਾਬਲੀਅਤ ਦੇ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਪ੍ਰਾਪਤ ਕਰ ਕੇ ਕਰ ਕੇ ਇਨਾਮ ਹਾਸਲ ਕੀਤੇ ਹਨ।ਕਾਲਜ ਨੇ 6 ਪਹਿਲੇ ਸਥਾਨ ਅਤੇ 10 ਦੂਜੇ ਦਰਜੇ ’ਚ ਸਥਾਨ ਹਾਸਲ ਕੀਤੇ।
ਕਾਲਜ ਪ੍ਰਿੰਸੀਪਲ ਡਾ: ਸੁਰਿੰਦਰ ਕੌਰ ਨੇ ਸਬੰਧਿਤ ਟੀਮ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਬਾਗਬਾਨਾਂ ਦੇ ਖ਼ੂਬਸੂਰਤ ਬਗੀਚਿਆਂ ਦੀ ਸਾਂਭ-ਸੰਭਾਲ ਲਈ ਕੀਤੀ ਮਿਹਨਤ ਸਬੰਧੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਲੀ ਨੂੰ ਕਾਇਮ ਰੱਖਣਾ ਸਮਾਜ ਲਈ ਅਤੇ ਧਰਤੀ ਮਾਤਾ ਦੀ ਰੱਖਿਆ ਲਈ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਉਕਤ ਮੁਕਾਬਲੇ ਦੌਰਾਨ ਫੁੱਲਾਂ ਅਤੇ ਪੌਦਿਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚ ਦੂਜਾ ਸਥਾਨ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲਿਆਂ ’ਚ ਵੀ ਭਾਗ ਲਿਆ, ਜਿਸ ਵਿੱਚ ਐਮ.ਐਸ.ਸੀ (ਐਫ.ਡੀ)-2 ਦੀ ਅਨਮੋਲਦੀਪ ਕੌਰ ਨੇ ਰੰਗੋਲੀ ’ਚ ਪਹਿਲਾ ਸਥਾਨ ਅਤੇ ਬੀ.ਐਸ.ਸੀ (ਸੀ.ਐਸ)-6 ਦੀ ਚੰਨਪ੍ਰੀਤ ਕੌਰ ਨੇ ਫੁੱਲਾਂ ਦੀ ਰੰਗੋਲੀ ’ਚ ਦੂਜਾ ਸਥਾਨ ਪ੍ਰਾਪਤ ਕੀਤਾ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …