Thursday, January 23, 2025

ਨਹਿਰੂ ਯੂਵਾ ਕੇਂਦਰ ਵਲੋਂ ਆਦਿਵਾਸੀ ਯੁਵਾ ਆਦਾਨ ਪ੍ਰਦਾਨ ਦਾ ਤੀਸਰਾ ਦਿਨ

ਅੰਮ੍ਰਿਤਸਰ 23 ਮਾਰਚ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸੱਤ ਦਿਨਾਂ 14ਵੇਂ ਕਬਾਇਲੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ ਵਿਖੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਦਾ ਆਯੋਜਨ ਖੁਸ਼ਪਾਲ ਸੇਵਾਮੁਕਤ ਮੈਨੇਜਰ ਪੀ.ਐਨ.ਬੀ ਸੇਵਾਮੁਕਤ ਡਾਇਰੈਕਟਰ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਨੇ ਕੀਤਾ।ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਰਾਸ਼ਟਰੀ ਫਲੈਗਸ਼ਿਪ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਉਹਨਾਂ ਨੇ ਭਾਗੀਦਾਰਾਂ ਨਾਲ ਕੁੱਝ ਯੋਜਨਾਵਾਂ ਜਿਵੇਂ ਕਿ ਨੈਸ਼ਨਲ ਕਰੀਅਰ ਸਰਵਿਸ (ਐਨ.ਸੀ.ਐਸ)-2015 ਦੀਨਦਿਆਲ ਉਪਾਧਿਆਏ, ਗ੍ਰਾਮ ਜੋਤੀ ਯੋਜਨਾ ਸੀ.ਐਸ 2015, ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ (ਏ.ਐਮ.ਆਰ.ਯੂ.ਟੀ) ਸੀ.ਐਸ.ਐਸ 2015, ਸਵੱਛ ਭਾਰਤ ਅਭਿਆਨ (ਸਵੱਛ ਭਾਰਤ ਮਿਸ਼ਨ) ਸਟਾਰਟ ਅੱਪ ਇੰਡੀਆ, ਸਟੈਂਡਅੱਪ ਇੰਡੀਆ, ਡਿਜ਼ੀਟਲ ਇੰਡੀਆ, ਜਨ-ਧਨ ਯੋਜਨਾਵਾਂ ਬਾਰੇ ਚਰਚਾ ਕੀਤੀ।
ਇਸ ਉਪਰੰਤ ਭਾਗੀਦਾਰਾਂ ਨੂੰ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਦੀ ਯਾਤਰਾ ਲਈ ਲੇ ਜਾਇਆ ਗਿਆ।ਸੈਰ ਸਪਾਟਾ ਵਿਭਾਗ ਨੇ ਨਹਿਰੂ ਯੁਵਾ ਕੇਂਦਰ ਅੰਮਿ੍ਰਤਸਰ ਨਾਲ ਵੀ ਤਾਲਮੇਲ ਕੀਤਾ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਸਥਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।ਭਾਗੀਦਾਰਾਂ ਨੂੰ ਹਰਿਮੰਦਰ ਸਾਹਿਬ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਭਾਗ ਲੈਣ ਵਾਲੇ ਹਰਿਮੰਦਰ ਸਾਹਿਬ ਦੀ ਸੁੰਦਰਤਾ ਅਤੇ ਸ਼ਾਂਤੀ ਦੁਆਰਾ ਮਨਮੋਹਕ ਹੋ ਗਏ।ਫਿਰ ਭਾਗੀਦਾਰਾਂ ਨੂੰ ਜਲਿਆਂਵਾਲਾ ਬਾਗ ਲਿਜਾਇਆ ਗਿਆ, ਜਿਥੇ ਓਹਨਾਂ ਨੇ ਅਜਾਇਬ ਘਰ ਵੀ ਵੇਖਿਆ।ਉਹਨਾਂ ਨੂੰ ਜਲਿਆਂਵਾਲਾ ਬਾਗ ਦੇ ਇਤਿਹਾਸ ਬਾਰੇ ਇੱਕ ਛੋਟੀ ਜਿਹੀ ਫਿਲਮ ਦਿਖਾਈ ਗਈ।ਇਸ ਤੋਂ ਬਾਅਦ ਭਾਗੀਦਾਰਾਂ ਨੂੰ ਦੁਰਗਿਆਣਾ ਮੰਦਰ ਲਿਜਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਅਕਾਂਕਸ਼ਾ ਮਹਾਵਰੀਆ, ਰੋਹਿਲ ਕੁਮਾਰ ਕੱਟਾ, ਜਨਮੀਤ ਕੌਰ, ਉਮਰ ਨਵਾਜ਼, ਸੰਗੀਤਾ, ਇਸ਼ਿਤਾ, ਅਜੇ ਕੁਮਾਰ, ਰੋਬਨਜੀਤ, ਨਿਤਿਨਜੀਤ, ਲਵਪ੍ਰੀਤ, ਗੁਰਸੇਵਕ, ਮਨਦੀਪ ਆਦਿ ਹਾਜ਼ਰ ਸਨ।ਦਿਨ ਦੇ ਅੰਤ ’ਚ ਏਕਤਾ ਦੇ ਵਿਸ਼ੇ ਨਾਲ ’ਆਜ਼ਾਦੀ ਦੇ ਅੰਮ੍ਰਿਤ ਮੋਹਤਸਵ’ ਤਹਿਤ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਬਣੀ ਫਿਲਮ ਦਿਖਾਈ ਗਈ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …