ਭੀਖੀ, 25 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਤੀਜਾ ਘੋਸ਼ਣਾ ਪ੍ਰਕਿਰਿਆ ਦੇ ਦੂਜੇ ਚਰਨ ਵਿਚ ਨਰਸਰੀ ਤੋਂ ਤੀਸਰੀ ਜਮਾਤ ਦਾ ਸਾਲਾਨਾ ਪ੍ਰੀਖਿਆ ਦਾ ਨਤੀਜ਼ਾ ਐਲਾਨਿਆ ਗਿਆ।ਸਰਸਵਤੀ ਵੰਦਨਾ ਉਪਰੰਤ ਸਕੂਲ ਮੁਖੀ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਤਾ ਪਿਤਾ ਦਾ ਸਵਾਗਤ ਕੀਤਾ।ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ।ਬੈਸਟ ਸਕੂਲ ਬੈਗ, ਬੈਸਟ ਯੂਨੀਫ਼ਾਰਮ ‘ਤੇ ਬੈਸਟ ਅਨੁਸ਼ਾਸਨ ਕੈਟਾਗਰੀ ਵਿੱਚ ਵੀ ਚੁਣੇ ਹੋਏ ਬੱਚਿਆਂ ਨੂੰ ਸਰਟਫਿਕੇਟ ਦਿੱਤੇ ਗਏ।ਸ਼੍ਰੀਮਤੀ ਸਰੋਜ ਰਾਣੀ ਨੇ ਆਪਣੇ ਪਿਤਾ ਸੇਠ ਤਾਰਾ ਚੰਦ ਯਾਦ ਵਿੱਚ ਸਥਾਨਕ ਸਮੂਹ ਸਕੂਲ ਸਟਾਫ਼ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ, ਜਿੰਨਾਂ ਦੇ ਦਾ ਨਾਂ ‘ਤੇ ਸਕੂਲ ਹੈ ।
ਇਸ ਮੌਕੇ ਸਕੂਲ ਪ੍ਰਬੰਧਕ ਅੰਮ੍ਰਿਤਪਾਲ, ਡਾਕਟਰ ਯਸ਼ਪਾਲ ਸਿੰਗਲਾ, ਡਾਕਟਰ ਮੱਖਣ ਲਾਲ ਆਦਿ ਵੀ ਮੌਜ਼ੁਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …