Saturday, December 2, 2023

ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਦੋ ਦਰਜ਼ਨ ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ – ਭੁੱਲਰ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅਜਨਾਲਾ ਤੋਂ ਦੋ ਦਰਜਨ ਤੋਂ ਵੱਧ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇੇ ਅੰਮ੍ਰਿਤ ਛਕ ਕੇ ਗੁਰੂ ਦਾ ਲੜ ਫੜਿਆ ਹੈ।ਇਹ ਪ੍ਰਗਟਾਵਾ ਦਿੱਲੀ ਕਮੇਟੀ ਅਧੀਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪੋਲੀ ਕਲਿਨਕ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੇ ਕੀਤਾ ਹੈ।
ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਧਰਮ ਪ੍ਰਚਾਰ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੇ ਸਮੁੱਚੀ ਦਿੱਲੀ ਗੁਰਦੁਆਰਾ ਕਮੇਟੀ ਦੀ ਮਿਹਨਤ ਸਦਕਾ ਹੁਣ ਤੱਕ 500 ਤੋਂ ਵੱਧ ਪਰਿਵਾਰ ਇਸਾਈ ਧਰਮ ਤੋਂ ਵਾਪਸ ਸਿੱਖੀ ਵੱਲ ਆ ਚੁੱਕੇ ਹਨ।ਹੁਣ ਤਾਜ਼ਾ ਮਾਮਲਾ ਅਜਨਾਲਾ ਦਾ ਹੈ ਜਿਥੇ ਦੋ ਬੱਚੇ ਦਰਜ਼ਨ ਸਿੱਖ ਬੱਚੀਆਂ ਤੇ ਔਰਤਾਂ ਵਾਪਸ ਸਿੱਖੀ ਵੱਲ ਪਰਤ ਆਏ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਕੋਈ ਸਿੱਖੀ ਤੋਂ ਦੂਰ ਹੋਇਆ ਹੈ ਤਾਂ ਕਮੇਟੀ ਆਪਣੀ ਟੀਮ ਭੇਜਦੀ ਹੈ।

Check Also

ਸਰਕਾਰੀ ਨੌਕਰੀਆਂ ਦੇ ਪੇਪਰਾਂ ਲਈ ਮੁਫਤ ਕੋਚਿੰਗ ਕਲਾਸਾਂ ਆਰੰਭ

ਅੰਮ੍ਰਿਤਸਰ 1 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਘਨਸ਼ਾਮ …