ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਸਰਬ ਸਾਂਝੀ ਸੇਵਾ ਸੋਸਾਇਟੀ ਵਲੋਂ ਪੂਰਨ ਚੰਦ ਸ਼ਰਮਾ ਨੂੰ ਸੋਸਾਇਟੀ ਦਾ ਮੀਤ ਪ੍ਰਧਾਨ ਅਤੇ ਰੋਬਿਨ ਪਾਹਵਾ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ।ਸੋਸਾਇਟੀ ਦੇ ਸਰਪ੍ਰਸਤ ਸਰਬਜੀਤ ਸਿੰਘ ਰੇਖੀ ਨੇ ਕਿਹਾ ਕਿ ਇਨ੍ਹਾਂ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਲੋਕ ਸੇਵਾ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।ਉਨ੍ਹਾਂ ਵਲੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸੋਸਾਇਟੀ ਵਲੋਂ ਸੰਗਰੂਰ ਤੋਂ ਵਰਿੰਦਾਵਨ ਧਾਮ ਲਈ ਇੱਕ ਯਾਤਰਾ 29 ਮਾਰਚ ਨੂੰ ਸ਼ਾਮ 7 ਵਜੇ ਸੁਨਾਮੀ ਗੇਟ ਬਾਹਰ ਤੋਂ ਚੱਲੇਗੀ। ਇਸ ਯਾਤਰਾ ਦੌਰਾਨ ਵਰਿੰਦਾਵਨ ਧਾਮ, ਬਾਂਕੇ ਬਿਹਾਰੀ ਦਰਸ਼ਨ, ਰਾਧਾ ਵਲਭ, ਰਾਧਾ ਮਦਨ ਮੋਹਨ, ਕ੍ਰਿਸ਼ਨ ਜਨਮ ਭੂਮੀ, ਮਥੁਰਾ, ਨਿਧੀਵਨ, ਪ੍ਰੇਮ ਮੰਦਿਰ, ਇਸਕੌਨ ਮੰਦਿਰ, ਰਮਨ ਰੇਤੀ, ਚੌਰਾਸੀ ਖੰਬਾ, ਬਰਸਾਨਾ, ਨੰਦ ਗਾਓਂ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।ਇਹ ਯਾਤਰਾ 1 ਅਪ੍ਰੈਲ ਦਿਨ ਸ਼ਨੀਵਾਰ ਨੂੰ ਵਾਪਸ ਸੰਗਰੂਰ ਪਰਤੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …