ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ‘ਚ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਏ ਸ਼ਰਧਾਂਜਲੀ ਸਮਾਗਮ ‘ਚ ਹੋਰ ਮਹਾਨ ਹਸਤੀਆਂ ਸਮੇਤ ‘ਮਾਣ ਪੰਜਾਬੀਆਂ ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਅਤੇ ਅੰਮ੍ਰਿਤਸਰ ਪ੍ਰਧਾਨ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਹੋਇਆ ।
ਸ਼ਰਧਾਂਜਲੀ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਲੁਧਿਆਣੇ ਤੋਂ ਆਪ ਵਿਧਾਇਕ ਅਸ਼ੋਕ ਪਰਾਸ਼ਰ, ਬਾਲ ਮੁਕੰਦ ਸ਼ਰਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸ਼ਵਿੰਦਰ ਸਿੰਘ ਗਿੱਲ ਸਾਬਕਾ ਵਾਈਸ ਚਾਂਸਲਰ ਅਤੇ ਸੁੰਦਰਪਾਲ ਰਾਜਾਸਾਂਸੀ ਆਦਿ ਹਸਤੀਆਂ ਨੇ ਸ਼ਿਰਕਤ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਇੰਗਲੈਂਡ ਤੋਂ `ਮਾਣ ਪੰਜਾਬੀਆਂ ਤੇ` ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਰਾਜਬੀਰ ਕੌਰ ਗਰੇਵਾਲ, ਰਣਜੀਤ ਸਿੰਘ ਗਿੱਲ, ਬਲਿਹਾਰ ਸਿੰਘ ਗੋਬਿੰਦਗੜ੍ਹ, ਬਲਬੀਰ ਸਿੰਘ ਬੱਲੀ, ਜਗਦੀਸ਼ ਰਾਣਾ, ਗੁਰਮੀਤ ਸਿੰਘ ਚੰਦਰ, ਗੁਰਮੀਤ ਸਿੰਘ ਕਥੂਰੀਆ ਆਦਿ ਹਾਜ਼ਰ ਹੋਏ।ਲੇਖਕਾਂ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਅਤੇ ‘ਮਾਣ ਪੰਜਾਬੀਆਂ ‘ਤੇ ਯੂ.ਕੇ ਮੰਚ ਦੀ ਅੰਮ੍ਰਿਤਸਰ ਪ੍ਰਧਾਨ ਮੈਡਮ ਰਾਜਬੀਰ ਕੌਰ ਗਰੇਵਾਲ ਨੇ ਸ਼ਹੀਦਾਂ ਨੂੰ ਸਮਰਪਿਤ ਆਪਣੀ ਬੁਲੰਦ ਰਚਨਾ `ਲੱਖਾਂ ਹੀ ਪ੍ਰਣਾਮ` ਪੇਸ਼ ਕੀਤੀ।
“ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਆਰੇ ਬਈ” ਦੇ ਰਚੇਤਾ ਲੱਖਾ ਸਲੇਮਪੁਰੀ ਵਿਸ਼ੇਸ਼ ਤੌਰ ‘ਤੇ ਇੰਗਲੈਂਡ ਤੋਂ ਪਹੁੰਚੇ, ਜਿਹਨਾਂ ਨੇ ਆਪਣੀਆਂ ਦੋ ਰਚਨਾਵਾਂ `ਪ੍ਰਣਾਮ ਸ਼ਹੀਦਾਂ ਨੂੰ` ਅਤੇ `ਸੋਹਣੇ ਸੋਹਣੇ ਅੱਖਰ` (ਬਾਲ ਰਚਨਾ) ਤਰੰਨਮ ਵਿੱਚ ਸੁਣਾ ਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ।ਆਏ ਹੋਏ ਮਹਿਮਾਨਾਂ ਤੇ ਸਕੂਲਾਂ ਦੇ ਬੱਚਿਆਂ ਨੂੰ ਪੌਦੇ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।ਲੱਖਾ ਸਲੇਮਪੁਰੀ ਵਲੋਂ ਵੀ `ਸੋਹਣੇ ਸੋਹਣੇ ਅੱਖਰ` ਵਿਸ਼ੇਸ਼ ਬਾਲ ਕਵਿਤਾ ਦੇ ਸਨਮਾਨ ਪੱਤਰ ਤਿਆਰ ਕਰਵਾ ਕੇ ਬੱਚਿਆਂ ਨੂੰ ਭੇਟ ਕੀਤੇ ਗਏ।ਸਾਰਾ ਪ੍ਰਬੰਧ ਬਲਬੀਰ ਕੌਰ ਰਾਏਕੋਟੀ ਅਤੇ ਸੋਹਣ ਸਿੰਘ ਗੈਦੂ ਦੀ ਰਹਿਨੁਮਾਈ ਹੇਠ ਹੋਇਆ ਅਤੇ ਸਟੇਜ਼ ਸੰਚਾਲਨ ਦਾ ਪ੍ਰਬੰਧ ਪ੍ਰਸਿੱਧ ਕਵੀਸ਼ਰ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਟੀਮ ਨੇ ਸੰਭਾਲਿਆ।