ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਸਾਲਾਨਾ ਮੀਟਿੰਗ ਚੇਅਰਮੈਨ ਸੁਨੀਲ ਦੇਵਗਨ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਚ ਹੋਈ।ਪਹਿਲਾਂ ਪ੍ਰਧਾਨਗੀ ਦੀ ਚੋਣ ਵੋਟਿੰਗ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ।ਪਰ ਸਾਰੇ ਮੈਂਬਰਾ ਨੇ ਇਕਮੱਤ ਹੋ ਕੇ ਇਕ ਵਾਰ ਫਿਰ ਪ੍ਰਧਾਨਗੀ ਦਾ ਤਾਜ਼ ਵਰਿੰਦਰ ਸਿੰਘ ਮਲਹੋਤਰਾ ਦੇ ਸਿਰ ਸਜ਼ਾ ਦਿੱਤਾ।ਪ੍ਰਧਾਨ ਮਲਹੋਤਰਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 11 ਸਾਲ ਤੋਂ ਉਨਾਂ ‘ਤੇ ਜੋ ਭਰੋਸਾ ਪ੍ਰਗਟ ਕੀਤਾ ਗਿਆ ਹੈ, ਉਸ ਲਈ ਉਹ ਪੱਤਰਕਾਰਾਂ ਦੇ ਧੰਨਵਾਦੀ ਹਨ।ਉਹਨਾਂ ਕਿਹਾ ਕਿ ਪੁਰਾਣੀ ਇਕਾਈ ਸਾਰੀ ਭੰਗ ਕਰ ਦਿੱਤੀ ਗਈ ਹੈ।ਬਾਕੀ ਅਹੱਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ, ੈ।
ਇਸ ਮੌਕੇ ਪ੍ਰਦੀਪ ਜੈਨ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਕੁਲਵੰਤ ਸਿੰਘ, ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਸੰਦੀਪ ਜੈਨ, ਸੋਨੂ ਮਿਗਲਾਨੀ, ਮੁਨੀਸ਼ ਸ਼ਰਮਾ, ਸਤਪਾਲ ਸਿੰਘ, ਵਿਕੀ ਰੰਧਾਵਾ, ਪਿੰਕੂ ਆਨੰਦ, ਰਾਜੇਸ਼ ਭੰਡਾਰੀ, ਸਚਿਨ ਕੁਮਾਰ, ਮਨਦੀਪ ਸਿੰਘ, ਸੰਜੀਵ ਸੂਰੀ, ਮਨਿੰਦਰ ਸਿੰਘ ਮਣੀ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …