Sunday, September 15, 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰਹੇੜੀ ਨੇੇ ਸਲਾਨਾ ਨਤੀਜੇ ਐਲਾਨੇ

ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲ ਸ਼ਹੀਦ ਮੇਜਰ ਸਿੰਘ ਸਿੰਘ ਸ ਸ ਸ ਸ ਸਕੂਲ ਭੁੱਲਰਹੇੜੀ ਵਿਖੇ ਵੀ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਅਤੇ ਅਧਿਆਪਕਾਂ ਨੇ ਵਿਦਆਰਥੀਆਂ ਦੇ ਮਾਪਿਆਂ ਨੂੰ ਨਤੀਜਾ ਕਾਰਡ ਦਿੱਤੇ।ਪ੍ਰੀਖਿਆਵਾਂ ‘ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।ਪ੍ਰਿੰਸੀਪਲ ਸੁਰਿੰਦਰ ਕੋਰ ਤੇ ਸੀਨੀਅਰ ਅਧਿਆਪਕ ਜਰਨੈਲ ਸਿੰਘ ਨੇ ਆਏ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ, ਜੋ ਵਿਦਿਆਰਥੀਆਂ ਤੇ ਤਜ਼ਰਬੇਕਾਰ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।ਅਧਿਆਪਕਾ ਅਮਨਦੀਪ ਕੌਰ ਤੇ ਤਰੁਨਜੀਤ ਕੋਰ ਧੂਰੀ ਨੇ ਕਿਹਾ ਕਿ ਸਕੂਲ ‘ਚ ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਕੇ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਅਧੁਨਿਕ ਤਕਨੀਕਾਂ ਨਾਲ ਪੜ੍ਹਾਈ ਤੋਂੇ ਇਲਾਵਾ ਖੇਡ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਹਰ ਕਲਾਸ ਦੇ ਪਹਿਲੀਆਂ ਤਿੰਨ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਅਧਿਆਪਕ ਮੈਡਮ ਅਮਨਦੀਪ ਕੌਰ ਰੰਧਾਵਾ, ਰਮਨਦੀਪ ਕੌਰ, ਵੰਦਨਾ ਧੀਰ ਨੇ ਆਏ ਮਾਪਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਇੰਚਾਰਜ਼ ਅਧਿਆਪਕ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …