ਭੀਖੀ, 31 ਮਾਰਚ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਅਤੇ ਨਵੇਂ
ਸ਼ੈਸ਼ਨ ਦੇ ‘ਤੇ `ਰਮਾਇਣ` ਦੇ ਪਾਠ ਪ੍ਰਕਾਸ਼ ਕਰਵਾਏ ਗਏ ਤੇ 31 ਮਾਰਚ 2023 ਨੂੰ `ਹਵਨ` ਕਰਵਾ ਕੇ ਸੰਪੂਰਨ ਭੋਗ ਪਾਇਆ ਗਿਆ।ਰਮਾਇਣ ਭੋਗ ਤੋਂ ਪਹਿਲਾਂ `ਹਵਨ` ਕੀਤਾ ਗਿਆ।ਜਿਸ ਵਿੱਚ ਸਾਰਿਆਂ ਨੇ ਆਹੂਤੀ ਪਾ ਕੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਲਈ ਮੰਗਲ ਕਾਮਨਾ ਕੀਤੀ।ਭੋਗ ਉਪਰੰਤ ਪ੍ਰਸ਼ਾਦ ਵੰਡਿਆ ਗਿਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਨਵਾਂ ਸ਼ੈਸ਼ਨ ਸਾਰਿਆਂ ਲਈ ਤੰਦਰੁਸਤੀ ਭਰਿਆ ਹੋਵੇ ਤੇ ਸਾਰੇ ਬੱਚੇ ਖੁਸ਼ੀ-ਖੁਸ਼ੀ ਆਪਣੀ ਪੜ੍ਹਾਈ ਕਰਕੇ ਬੁਲੰਦੀਆਂ ਨੂੰ ਛੂਹਣ।ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ, ਸਮੂਹ ਸਟਾਫ਼, ਬੱਚੇ ਤੇ ਮਾਪੇ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media