Sunday, December 22, 2024

ਈ-ਆਟੋ ਚਾਲਕਾਂ ਨੂੰ ਮਿਲ ਰਿਹਾ ਹੈ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ

ਅੰਮ੍ਰਿਤਸਰ 3 ਅਪ੍ਰੈਲ (ਸੁਖਬੀਰ ਸਿੰਘ) – ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ ਸਰਕਾਰ ਦੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਚਲਾਈ ਜਾ ਰਹੀ ‘ਰਾਹੀ ਸਕੀਮ’ ਤਹਿਤ ਪੁਰਾਣੇ ਡੀਜ਼ਲ ਆਟੋ ਦੀ ਥਾਂ ਤੇ ਈ-ਆਟੋ ਅਪਨਾਉਣ ਵਾਲੇ ਚਾਲਕਾਂ ਦੇ ਪਰਿਵਾਰ ਦੀ ਇਕ ਔਰਤ ਨੂੰ ਮੁਫਤ ਹੁਨਰ ਸਿਖਲਾਈ ਸਕੀਮ ਅਧੀਨ ਵੱਖ-ਵੱਖ ਕੋਰਸਾਂ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਜਿਸ ਦੀ ਸਿਖਲਾਈ ਉਪਰੰਤ ਘਰ ਦੀਆਂ ਔਰਤਾਂ ਵੀ ਆਪਣਾ ਕੰਮਕਾਜ਼ ਖੋਲ ਕੇ ਪਰਿਵਾਰ ਦੀ ਕਮਾਈ ਵਿਚ ਆਪਣਾ ਯੌਗਦਾਨ ਪਾ ਸਕਦੀਆਂ ਹਨ।ਰਾਹੀ ਸਕੀਮ ਅਧੀਨ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਲਈ ਚਲਾਏ ਜਾ ਰਹੇ ਹੁਨਰ ਵਿਕਾਸ ਦੇ ਇਹ ਕੋਰਸ ਅੰਮ੍ਰਿਤਸਰ ਆਟੋ ਰਿਕਸ਼ਾ ਸਹਿਕਾਰੀ ਟਰਾਂਸਪੋਰਟ ਸੁਸਾਇਟੀ ਲਿਮ. ਸਹਿਯੋਗ ਨਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਬੱਸ ਅੱਡੇ ਦੇ ਨੇੜੇ ਸਥਿਤ ਆਲ ਇੰਡੀਆ ਵੁਮੈਨ ਕਾਨਫਰੰਸ ਦੀ ਸ਼ਾਖਾ ਤੋਂ ਕੀਤੇ ਜਾ ਸਕਦੇ ਹਨ।ਕੋਰਸ ਦੀਆਂ ਸਾਰੀਆਂ ਫੀਸਾਂ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਦਿੱਤੀਆਂ ਜਾਣਗੀਆਂ।
ਉਨਾਂ ਕਿਹਾ ਕਿ ਹੁਨਰ ਵਿਕਾਸ ਦੇ ਅਧੀਨ ਕੁੱਲ 4 ਕੋਰਸ ਕੀਤੇ ਜਾ ਸਕਦੇ ਹਨ।ਰੋਜ਼ਾਨਾ ਵੱਡੀ ਗਿਣਤੀ ‘ਚ ਡੀਜ਼ਲ ਆਟੋ ਚਾਲਕ ਇਸ ‘ਰਾਹੀ ਸਕੀਮ’ ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਵਾ ਰਹੇ ਹਨ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਆਟਾ-ਦਾਲ ਸਕੀਮ, ਸਰਬਤ ਆਯੂਸ਼ਮਾਨ ਬੀਮਾ ਯੌਜਨਾ ਆਦਿ ਦਾ ਲਾਭ ਲੈ ਰਹੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …